ਨਵੀਂ ਦਿੱਲੀ: ਸੁਪਰ ਸਟਾਰ ਆਮਿਰ ਖਾਨ ਦੀ ਇੱਕ ਹੋਰ ਫਿਲਮ ਨੇ ਰਿਕਾਰਡ ਕਾਇਮ ਕੀਤਾ ਹੈ। ਆਮਿਰ ਦੀ ਫਿਲਮ 'ਸੀਕ੍ਰੇਟ ਸੂਪਰਸਟਾਰ' ਨੇ 'ਦੰਗਲ' ਦਾ ਰਿਕਾਰਡ ਤੋੜਿਆ ਹੈ। ਖਾਸਕਰ ਚੀਨ ਵਿੱਚ ਆਮਿਰ ਦੀ ਮਕਬੂਲੀਅਤ ਦਿਨੋ-ਦਿਨ ਵਧਦੀ ਜਾ ਰਹੀ ਹੈ।

https://twitter.com/taran_adarsh/status/954563707022929920

ਸ਼ੁੱਕਰਵਾਰ 19 ਜਨਵਰੀ ਨੂੰ ਚੀਨ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਹੀ ਦਿਨ 'ਦੰਗਲ' ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ। 'ਸੀਕ੍ਰੇਟ ਸੂਪਰਸਟਾਰ' ਚੀਨ ਵਿੱਚ ਰਿਲੀਜ਼ ਹੋਣ ਵਾਲੀਆਂ ਭਾਰਤੀ ਫਿਲਮਾਂ ਵਿੱਚੋਂ ਹੁਣ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

https://twitter.com/taran_adarsh/status/954567118808166400

ਇਸ ਫਿਲਮ ਨੇ ਪਹਿਲੇ ਦਿਨ ਚੀਨ ਵਿੱਚ 43.35 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ਨੇ ਆਮਿਰ ਦੀ 'ਦੰਗਲ' ਤੇ 'ਪੀਕੇ' ਦੀ ਪਹਿਲੇ ਦਿਨ ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ।