ਨਵੀਂ ਦਿੱਲੀ: ਰੈਪਰ ਹਨੀ ਸਿੰਘ ਅੱਜਕੱਲ੍ਹ ਫਿਰ ਸੁਰਖ਼ੀਆਂ ਵਿੱਚ ਹਨ। ਲਗਾਤਾਰ ਉਨ੍ਹਾਂ ਦਾ ਦੂਜਾ ਗਾਣਾ ਇੰਟਰਨੈੱਟ 'ਤੇ ਤਬਾਹੀ ਮਚਾ ਰਿਹਾ ਹੈ। ਹਨੀ ਸਿੰਘ ਦਾ ਇਹ ਨਵਾਂ ਵੀਡੀਓ ਗਾਣਾ ਫ਼ਿਲਮ 'ਸੋਨੂੰ ਦੇ ਟੀਟੂ ਕੀ ਸਵੀਟੀ' ਲਈ ਹੈ। ਇਸ ਦਾ ਟਾਈਟਲ ਹੈ 'ਛੋਟੇ ਛੋਟੇ ਪੈੱਗ'। ਇਹ ਪਾਰਟੀ ਵਿੱਚ ਵੱਜਣ ਵਾਲਾ ਗਾਣਾ ਦੋ ਦਿਨਾਂ ਵਿੱਚ ਹੀ ਹਿੱਟ ਹੋ ਗਿਆ।

ਯੂਟਯੂਬ 'ਤੇ ਇਸ ਨੂੰ ਇੱਕ ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ। ਇਹ ਗਾਣਾ ਹੰਸ ਰਾਜ ਹੰਸ ਦੇ ਮਸ਼ਹੂਰ ਗਾਣੇ 'ਚੱਲ ਕੁੜੀਏ ਨੀ ਚੱਲ ਹੋ ਤਿਆਰ' ਦਾ ਰੀਮਿਕਸ ਵਰਜਨ ਹੈ। ਇਸ ਨੂੰ ਨੇਹਾ ਕੱਕੜ ਤੇ ਨਵਰਾਜ ਹੰਸ ਨੇ ਗਾਇਆ ਹੈ। ਹਨੀ ਸਿੰਘ ਇਸ ਵਿੱਚ ਰੈਂਪ ਕਰਦੇ ਨਜ਼ਰ ਆ ਰਹੇ ਹਨ।



ਇਸ ਗਾਣੇ ਨੂੰ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਲੀਡ ਕਲਾਕਾਰਾਂ 'ਤੇ ਫ਼ਿਲਮਾਇਆ ਗਿਆ ਹੈ। ਇਸ ਵਿੱਚ ਅਦਾਕਾਰਾ ਨੁਸਰਤ ਭਰੂਚਾ ਨੇ ਬੜਾ ਸੈਕਸੀ ਠੁਮਕਾ ਵੀ ਲਾਇਆ ਹੈ, ਜਿਸ ਦੀ ਬੜੀ ਚਰਚਾ ਹੈ। ਇਹ ਫ਼ਿਲਮ 9 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਗਾਣੇ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਹੈ।



ਇਸ ਨਾਲ ਫ਼ਿਲਮ ਦਾ ਗਾਣਾ 'ਦਿਲ ਚੋਰੀ' ਵੀ ਹਿੱਟ ਹੋ ਚੁੱਕਿਆ ਹੈ। ਇਹ ਗਾਣਾ ਹੰਸ ਰਾਜ ਹੰਸ ਦਾ ਹਿੱਟ ਗਾਣਾ ਦਿਲ ਚੋਰੀ ਸਾਡਾ ਹੋ ਗਿਆ ਦਾ ਰੀਮੇਕ ਹੈ। ਇਸ ਗਾਣੇ ਨੂੰ ਯੂਟਿਊਬ 'ਤੇ 20 ਘੰਟਿਆਂ ਵਿੱਚ ਹੀ ਇੱਕ ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ।