ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ 'ਪਦਮਾਵਤ' ਜੀ ਰਿਲੀਜ਼ ਉੱਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਚੁੱਕੀ ਹੈ। ਸੁਪਰੀਮ ਕੋਰਟ ਨੇ ਪਦਮਾਵਤ ਦੇ ਖ਼ਿਲਾਫ਼ ਦਾਖਲ ਇੱਕ ਪਟੀਸ਼ਨ ਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ।
ਮਨੋਹਰ ਸ਼ਰਮਾ ਨਾਮ ਦੇ ਐਡਵੋਕੇਟ ਵੱਲੋਂ ਦਾਖਲ ਕੀਤੀ ਗਈ ਇਸ ਪਟੀਸ਼ਨ ਵਿੱਚ ਸੈਂਸਰ ਬੋਰਡ ਉੱਤੇ ਨਜਾਇਜ਼ ਤਰੀਕੇ ਨਾਲ ਪਦਮਾਵਤ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਇਲਜ਼ਾਮ ਲਗਾਇਆ ਸੀ।
ਉੱਧਰ ਚਾਰ ਰਾਜਾਂ ਵਿੱਚ ਪਦਮਾਵਤ ਉੱਤੇ ਲੱਗੀ ਪਾਬੰਦੀ ਹਟਾਉਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਦ ਵੀ ਇਸ ਦਾ ਵਿਰੋਧ ਜਾਰੀ ਹੈ। ਕਰਣੀ ਸੈਨਾ ਨੇ ਫ਼ਿਲਮ ਦੀ ਰਿਲੀਜ਼ ਨਾ ਹੋਣ ਦੇਣ ਅਤੇ ਔਰਤਾਂ ਦੇ ਜੌਹਰ ਦੀ ਧਮਕੀ ਦਿੱਤੀ ਹੈ।

ਪਦਮਾਵਤ’ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਹੋਣ ਦੇ ਐਲਾਨ ਮਗਰੋਂ ਕਰਣੀ ਸੈਨਾ ਲਗਾਤਾਰ ਫਿਲਮ ਦਾ ਵਿਰੋਧ ਕਰਦੀ ਰਹੀ ਹੈ। ਕਰਣੀ ਸੈਨਾ ਦੇ ਕਾਰਕੁਨਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਫਿਲਮ ਦੀ ਕਾਰਗੁਜ਼ਾਰੀ ਬੰਦ ਨਾ ਕੀਤੀ ਗਈ ਤਾਂ ਉਹ ਇਕੱਠੇ ਖੁਦਕੁਸ਼ੀ ਕਰਨਗੇ। ਸਿਰਫ ਇਹ ਹੀ ਨਹੀਂ, ਜੇਕਰ ਫਿਲਮ ਰਿਲੀਜ਼ ਕੀਤੀ ਗਈ ਸੀ ਤਾਂ ਉਹ ਲੋਕ ਫਿਲਮ ਹਾਲ ‘ਚ ਜਾ ਕੇ ਤਲਵਾਰ ਨਾਲ ਫਿਲਮ ਸਕ੍ਰੀਨਿੰਗ ਰੋਕ ਦੇਣਗੇ।