Vivek Vaswani on Shah rukh khan: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਨਾਲ ਕੀਤੀ ਸੀ। ਇਸਦੇ ਨਾਲ ਹੀ ਆਪਣੀ ਮਾਂ ਦੀ ਮੌਤ ਤੋਂ ਬਾਅਦ, ਸੁਪਰਸਟਾਰ ਨੇ ਫਿਲਮਾਂ ਵੱਲ ਰੁਖ ਕੀਤਾ ਕਿਉਂਕਿ ਉਸਦੀ ਮਾਂ ਦਾ ਸੁਪਨਾ ਸੀ ਕਿ ਉਸਦਾ ਪੁੱਤਰ ਫਿਲਮਾਂ ਵਿੱਚ ਕੰਮ ਕਰੇ।


ਵਿਵੇਕ ਵਾਸਵਾਨੀ ਨੇ ਕੀਤੀ ਸੀ ਸ਼ਾਹਰੁਖ ਦੀ ਮਦਦ 


ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਿੰਗ ਖਾਨ ਨੇ ਕਾਫੀ ਸੰਘਰਸ਼ ਕੀਤਾ। ਛੋਟੇ ਪਰਦੇ ਤੋਂ ਵੱਡੇ ਪਰਦੇ ਤੱਕ ਦਾ ਉਨ੍ਹਾਂ ਦਾ ਸਫਰ ਆਸਾਨ ਨਹੀਂ ਸੀ। ਪਰ ਇਸ ਔਖੇ ਸਮੇਂ ਵਿੱਚ ਸ਼ਾਹਰੁਖ ਦੀ ਮਦਦ ਵਿਵੇਕ ਵਾਸਵਾਨੀ ਨੇ ਕੀਤੀ। ਉਨ੍ਹਾਂ ਨੇ ਨਾ ਸਿਰਫ ਅਭਿਨੇਤਾ ਨੂੰ ਫਿਲਮਾਂ 'ਚ ਲਾਂਚ ਕੀਤਾ ਸਗੋਂ ਉਨ੍ਹਾਂ ਨੂੰ ਆਪਣੇ ਘਰ ਰਹਿਣ ਲਈ ਪਨਾਹ ਵੀ ਦਿੱਤੀ। ਇੱਕ ਸਮਾਂ ਸੀ ਜਦੋਂ ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਸਨ। ਪਰ ਹੁਣ ਦੋਹਾਂ ਦਾ ਇਹ ਅਟੁੱਟ ਰਿਸ਼ਤਾ ਖਤਮ ਹੋਣ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਅਦਾਕਾਰ ਅਤੇ ਨਿਰਮਾਤਾ ਵਿਵੇਕ ਵਾਸਵਾਨੀ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਾਹਰੁਖ ਨਾਲ ਉਨ੍ਹਾਂ ਦੀ ਆਖਰੀ ਮੁਲਾਕਾਤ ਸਾਲ 2024 'ਚ ਹੋਈ ਸੀ।


ਸ਼ਾਹਰੁਖ ਨਾਲ ਹੁਣ ਕੋਈ ਸਬੰਧ ਨਹੀਂ ਰਿਹਾ


ਹਾਲ ਹੀ 'ਚ ਸਿਧਾਰਥ ਕੰਨਨ ਨਾਲ ਗੱਲਬਾਤ ਦੌਰਾਨ ਵਿਵੇਕ ਨੇ ਸ਼ਾਹਰੁਖ ਬਾਰੇ ਕਿਹਾ ਸੀ ਕਿ 'ਹੁਣ ਸਾਡੇ ਵਿਚਕਾਰ ਕੋਈ ਰਿਸ਼ਤਾ ਨਹੀਂ ਹੈ। ਅਸੀਂ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ ਅਤੇ ਨਾ ਹੀ ਮਿਲਦੇ ਹਾਂ। ਪਰ ਜਦੋਂ ਅਸੀਂ ਮਿਲਦੇ ਹਾਂ ਤਾਂ ਇੰਝ ਲੱਗਦਾ ਹੈ ਜਿਵੇਂ ਮੰਨੋ ਕੱਲ੍ਹ ਹੀ ਗੱਲ ਕੀਤੀ ਹੋਵੇ। ਮੈਂ ਮੁੰਬਈ ਵਿੱਚ ਨਹੀਂ ਰਹਿੰਦਾ। ਮੈਂ ਇੱਕ ਟੀਚਰ ਹਾਂ, ਮੈਂ ਇੱਕ ਸਕੂਲ ਦਾ ਡੀਨ ਹਾਂ। ਮੈਂ ਦਿਨ ਵਿੱਚ 18 ਘੰਟੇ ਕੰਮ ਕਰਦਾ ਹਾਂ। ਮੈਂ ਬੱਸ ਅਤੇ ਲੋਕਲ ਟਰੇਨ ਵਿੱਚ ਸਫਰ ਕਰਦਾ ਹਾਂ ਅਤੇ ਸ਼ਾਹਰੁਖ ਇੱਕ ਸੁਪਰਸਟਾਰ ਹਨ।


ਸ਼ਾਹਰੁਖ ਕੋਲ 17 ਫੋਨ ਹਨ


ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸ਼ਾਹਰੁਖ ਨੂੰ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤਾਂ ਉਨ੍ਹਾਂ ਕਿਹਾ, 'ਸ਼ਾਹਰੁਖ ਕੋਲ 17 ਫ਼ੋਨ ਹਨ ਅਤੇ ਮੇਰੇ ਕੋਲ ਸਿਰਫ਼ ਇੱਕ ਫ਼ੋਨ ਹੈ। ਮੈਂ ਤਾਂ ਹੀ ਗੱਲ ਕਰ ਸਕਦਾ ਹਾਂ ਜੇਕਰ ਉਹ ਉਠਾਏ। ਜਵਾਨ ਤੋਂ ਬਾਅਦ ਮੈਂ ਉਸ ਨੂੰ ਫੋਨ ਕੀਤਾ, ਪਰ ਉਸ ਨੇ ਮੇਰਾ ਫੋਨ ਨਹੀਂ ਚੁੱਕਿਆ। ਜਦੋਂ ਮੈਂ ਸ਼ਾਵਰ ਵਿੱਚ ਸੀ ਤਾਂ ਉਸਨੇ ਫ਼ੋਨ ਕੀਤਾ, ਜੋ ਮੈਂ ਨਹੀਂ ਚੁੱਕਿਆ। ਉਹ ਹਰ ਵੇਲੇ ਸਫ਼ਰ ਕਰਦਾ ਹੈ। ਉਸ ਦੀਆਂ ਵੀ ਜ਼ਿੰਮੇਵਾਰੀਆਂ ਹਨ, ਉਹ ਇਕ ਸਾਮਰਾਜ ਚਲਾਉਂਦਾ ਹੈ, ਇਸ ਲਈ ਮੈਂ ਠੀਕ ਹਾਂ।