ਮੁੰਬਈ: ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਨੇ ਆਪਣੀ ਬੇਟੀ ਦਾ ਨਾਮ ਮੀਸ਼ਾ ਰੱਖਿਆ ਹੈ। ਨਾਮ ਦਾ 'ਮੀ' ਮੀਰਾ ਤੋਂ ਲਿਆ ਗਿਆ ਹੈ ਤੇ 'ਸ਼ਾ' ਸ਼ਾਹਿਦ ਤੋਂ। ਨਾਮਕਰਨ ਲਈ ਸ਼ਾਹਿਦ ਤੇ ਮੀਰਾ ਅੰਮ੍ਰਿਤਸਰ ਆਪਣੇ ਗੁਰੂ ਕੋਲ ਗਏ ਸਨ। ਸੋਸ਼ਲ ਮੀਡੀਆ 'ਤੇ ਫੈਨਸ ਵੱਲੋਂ ਕਿਆਸ ਲਾਏ ਜਾ ਰਹੇ ਸਨ ਕਿ ਇਨ੍ਹਾਂ ਦੀ ਬੇਟੀ ਦਾ ਨਾਮ ਸ਼ਮੀਰਾ ਹੋਵੇਗਾ ਪਰ ਹੁਣ ਖਬਰ ਹੈ ਕਿ ਨਾਮ ਮੀਸ਼ਾ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਰਾਣੀ ਮੁਖਰਜੀ ਤੇ ਆਦਿੱਤਿਆ ਚੋਪੜਾ ਵੀ ਆਪਣੀ ਬੇਟੀ ਦਾ ਨਾਮ ਅਦੀਰਾ ਰੱਖ ਚੁੱਕੇ ਹਨ ਜੋ ਦੋਹਾਂ ਦੇ ਨਾਮ ਤੋਂ ਲਿਆ ਗਿਆ ਸੀ।