ਮੁੰਬਈ: ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਮੀਰਾ ਨੂੰ ਸਟਾਰਡਮ ਤੋਂ ਪ੍ਰੇਸ਼ਾਨੀ ਹੁੰਦੀ ਹੈ। ਮੀਰਾ ਅਕਸਰ ਉਨ੍ਹਾਂ ਨੂੰ ਸ਼ਿਕਾਇਤ ਕਰਦੀ ਹੈ ਕਿ ਹੁਣ ਜਦ ਵੀ ਉਹ ਬਾਹਰ ਜਾਂਦੇ ਹਨ, ਲੋਕ ਉਨ੍ਹਾਂ ਨੂੰ ਪਛਾਣਦੇ ਹਨ ਤੇ ਮੀਰਾ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ। ਸ਼ਾਹਿਦ ਨੇ ਦੱਸਿਆ, "ਸਟਾਰ ਬਣਨ ਤੋਂ ਬਾਅਦ ਕਈ ਗੱਲਾਂ ਸੀ ਜੋ ਮੈਂ ਬਿਲਕੁਲ ਭੁੱਲ ਗਿਆ ਸੀ। ਜਿਵੇਂ ਪੈਟਰੋਲ ਦਾ ਰੇਟ ਕੀ ਹੈ ਤੇ ਆਨਲਾਈਨ ਸ਼ੌਪਿੰਗ ਕਿਵੇਂ ਕਰਦੇ ਹਨ, ਪਰ ਮੀਰਾ ਮੈਨੂੰ ਉਨ੍ਹਾਂ ਚੀਜ਼ਾਂ ਦਾ ਅਹਿਸਾਸ ਕਰਾਉਂਦੀ ਹੈ। ਮੀਰਾ ਮੈਨੂੰ ਆਮ ਜ਼ਿੰਦਗੀ ਨਾਲ ਜੋੜੇ ਰੱਖਦੀ ਹੈ। ਨਾਲ ਹੀ ਕਿਉਂਕਿ ਉਹ ਮੇਰੇ ਤੋਂ 13 ਸਾਲ ਛੋਟੀ ਹੈ ਇਸ ਲਈ ਮੇਰੀਆਂ ਫਿਲਮਾਂ 'ਤੇ ਵੀ ਮੇਰੇ ਦਰਸ਼ਕਾਂ ਵਾਂਗ ਟਿੱਪਣੀ ਕਰਦੀ ਹੈ। ਮੀਰਾ ਤੇ ਸ਼ਾਹਿਦ ਦੀ ਹਾਲ ਹੀ ਵਿੱਚ ਬੇਟੀ ਹੋਈ ਹੈ। ਸ਼ਾਹਿਦ ਚਾਹੁੰਦੇ ਹਨ ਕਿ ਉਹ ਅਜਿਹਾ ਕੰਮ ਕਰਨ ਜਿਸ 'ਤੇ ਉਨ੍ਹਾਂ ਦੀ ਧੀ ਮੀਸ਼ਾ ਨੂੰ ਉਨ੍ਹਾਂ 'ਤੇ ਮਾਣ ਹੋਵੇ।