ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਪਠਾਨ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸੂਤਰਾਂ ਅਨੁਸਾਰ ਫਿਲਮ ਦਾ ਐਲਾਨ ਯਸ਼ ਰਾਜ ਫਿਲਮਜ਼ ਸਟੂਡੀਓ ਦੇ 50 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਕੀਤੀ ਜਾਵੇਗਾ। ਜਦੋਂ ਕਿ ਪਹਿਲਾਂ ਸਿਰਫ ਸ਼ਾਹਰੁਖ ਖਾਨ ਦਾ ਨਾਮ ਸਾਹਮਣੇ ਆ ਰਿਹਾ ਸੀ, ਹੁਣ ਖ਼ਬਰਾਂ ਹਨ ਕੇ ਜੌਨ ਅਬ੍ਰਾਹਮ ਵੀ ਇਸ ਐਕਸ਼ਨ ਫਿਲਮ ਵਿੱਚ ਸ਼ਾਹਰੁਖ ਦੇ ਨਾਲ ਨਜ਼ਰ ਆਉਣਗੇ।


ਇਸ ਦੇ ਨਾਲ ਹੀ ਪਿਛਲੇ ਦਿਨੀਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੋਵੇਂ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਹੁਣ ਲੱਗਦਾ ਹੈ ਕਿ ਦੋਵੇਂ ਇਸ ਫਿਲਮ ਲਈ ਇਕੱਠੇ ਹੋ ਰਹੇ ਹਨ। ਦੀਪਿਕਾ ਨੇ ਅਜੇ ਤੱਕ ‘ਪਠਾਨ’ ਫਿਲਮ ਸਾਈਨ ਨਹੀਂ ਕੀਤੀ ਹੈ। ਇਸ ਸਮੇਂ ਫਿਲਮ ਦੀ ਪ੍ਰੀ ਪ੍ਰੋਡਕਸ਼ਨ 'ਤੇ ਕੰਮ ਚੱਲ ਰਿਹਾ ਹੈ।

ਸਿਧਾਰਥ ਆਨੰਦ ਇਕ ਵਾਰ ਫਿਰ ਐਕਸ਼ਨ ਪੈਕ ਫਿਲਮ ਲੈ ਕੇ ਆ ਰਹੇ ਹਨ। ਸ਼ਾਹਰੁਖ ਖਾਨ ਯਸ਼ ਰਾਜ ਫਿਲਮਜ਼ ਦੀ ਆਉਣ ਵਾਲੀ ਫਿਲਮ ਪਠਾਨ ਵਿੱਚ ਇੱਕ ਐਕਸ਼ਨ ਅਵਤਾਰ ਵਿੱਚ ਨਜ਼ਰ ਆਉਣਗੇ। ਸਿਧਾਰਥ ਆਨੰਦ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਫਿਲਮ ਦੀ ਸ਼ੂਟਿੰਗ ਭਾਰਤ ਦੇ ਨਾਲ ਕਈ ਹੋਰ ਦੇਸ਼ਾਂ ਵਿੱਚ ਕੀਤੀ ਜਾਏਗੀ। ਜੇ ਸੂਤਰਾਂ ਦੀ ਮੰਨੀਏ ਤਾਂ ਸ਼ਾਹਰੁਖ ਖਾਨ ਅਗਲੇ ਸਾਲ ਜਨਵਰੀ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ, ਜਦੋਂਕਿ ਜੌਨ ਅਬ੍ਰਾਹਮ ਆਪਣੀ ਫਿਲਮ ਸੱਤਯਮੇਵ ਜਯਤੇ 2 ਦੀ ਸ਼ੂਟਿੰਗ ਤੋਂ ਬਾਅਦ ਮਾਰਚ ਵਿੱਚ ਸ਼ਾਹਰੁਖ ਦੇ ਨਾਲ ਆਉਣਗੇ।

ਜਿਥੇ ਸ਼ਾਹਰੁਖ ਖਾਨ ਦੇ ਸਿਧਾਰਥ ਆਨੰਦ ਦੀ ਫਿਲਮ ਵਿਚ ਸ਼ਾਮਲ ਹੋਣ ਦੀ ਚਰਚਾ ਹੋਈ ਹੈ, ਉਥੇ ਜੌਨ ਅਬਰਾਹਿਮ ਦਾ ਨਾਮ ਵੀ ਇਸ ਫਿਲਮ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿਚ ਸ਼ਾਹਰੁਖ ਮੁੱਖ ਭੂਮਿਕਾ ਨਿਭਾਉਣਗੇ ਜਦਕਿ ਜੌਨ ਅਬ੍ਰਾਹਮ ਵੀ ਇਸ ਵਿਚ ਇਕ ਅਹਿਮ ਭੂਮਿਕਾ ਨਿਭਾਉਣਗੇ। ਸੂਤਰਾਂ ਅਨੁਸਾਰ ਸ਼ਾਹਰੁਖ ਅਤੇ ਜੌਨ ਇਕੱਠੇ ਨਜ਼ਰ ਆਉਣਗੇ। ਸ਼ਾਹਰੁਖ ਅਤੇ ਜੌਨ ਇਕ ਦੂਜੇ ਦੇ ਦੁਸ਼ਮਣ ਵਜੋਂ ਨਜ਼ਰ ਆਉਣਗੇ। ਸ਼ਾਹਰੁਖ ਅਤੇ ਜੌਨ ਨੂੰ ਇੱਕ ਦੂਜੇ ਦੇ ਵਿਰੁੱਧ ਵੇਖਣਾ ਪ੍ਰਸ਼ੰਸਕਾਂ ਲਈ ਨਿਸ਼ਚਤ ਰੂਪ ਨਾਲ ਰੋਮਾਂਚਕ ਹੋਵੇਗਾ।