ਮੁੰਬਈ: ਅੱਜਕੱਲ੍ਹ ਬਾਲੀਵੁੱਡ ਸਤਾਰਿਆਂ ਦੇ ਨਾਲ-ਨਾਲ ਸਟਾਰ ਕਿੱਡਜ਼ ਵੀ ਖੂਬ ਸੁਰਖ਼ੀਆਂ ਬਟੋਰ ਰਹੇ ਹਨ। ਇਨ੍ਹਾਂ 'ਚ ਭਾਵੇਂ ਸਾਰਾ ਅਲੀ ਖਾਨ ਹੋਵੇ ਜਾਂ ਜਾਨਵੀ ਕਪੂਰ ਹੋਵੇ ਜਾਂ ਸੁਹਾਨਾ ਖਾਨ। ਸਾਰਾ ਨੇ ਪਹਿਲੀ ਫ਼ਿਲਮ ਦੀ ਸ਼ੁਰੂਆਤ ਕਰ ਦਿੱਤੀ ਹੈ ਪਰ ਸੁਹਾਨਾ ਤੇ ਜਾਨਵੀ ਨੇ ਬਾਲੀਵੁੱਡ 'ਚ ਪੈਰ ਅਜੇ ਰੱਖਣਾ ਹੈ।
ਸ਼ਾਹਰੁਖ ਖਾਨ ਦੀ ਧੀ ਸੁਹਾਨਾ ਬਾਰੇ ਖ਼ਬਰ ਹੈ ਕਿ ਉਹ ਇੱਕ ਆਡੀਸ਼ਨ ਦੇਣ ਸਟੂਡੀਓ ਪਹੁੰਚੀ ਪਰ ਅਜੇ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਉਹ ਆਡੀਸ਼ਨ ਦੇਣ ਗਈ ਸੀ ਜਾਂ ਫਿਰ ਦੇਖਣ ਗਈ ਸੀ। ਖ਼ਬਰਾਂ ਦੀ ਮੰਨੀਏ ਤਾਂ ਸੁਹਾਨਾ ਆਪਣੇ ਪਿਤਾ ਦੀ ਤਰ੍ਹਾਂ ਹੀ ਬਾਲੀਵੁੱਡ 'ਚ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ।
ਪਿਛਲੇ ਮਹੀਨੇ ਸੁਹਾਨਾ ਦਾ ਮਾਂ ਗੌਰੀ ਖਾਨ ਵੱਲੋਂ ਰੱਖੀ ਪਾਰਟੀ 'ਚ ਗਲੈਮਰਸ ਰੂਪ ਦੇਖਣ ਨੂੰ ਮਿਲਿਆ ਸੀ ਜਿੱਥੇ ਉਸ ਦੇ ਲੁੱਕ ਦੀ ਕਾਫ਼ੀ ਤਾਰੀਫ਼ ਹੋਈ ਸੀ। ਫਿਲਹਾਲ ਸੁਹਾਨਾ ਲੰਡਨ 'ਚ ਪੜ੍ਹਾਈ ਕਰ ਹੀ ਹੈ ਤੇ ਛੁੱਟੀਆਂ 'ਚ ਭਾਰਤ ਆਈ ਹੋਈ ਹੈ। ਪਿਤਾ ਸ਼ਾਹਰੁਖ ਖਾਨ ਨੇ ਤਾਂ ਬਾਲੀਵੁੱਡ 'ਚ ਐਂਟਰੀ ਕਰਨ ਦੇ ਪਹਿਲਾਂ ਤੋਂ ਹੀ ਸੰਕੇਤ ਦਿੱਤੇ ਹੋਏ ਹਨ।