18 ਸਾਲ ਦੀ ਹੋਈ ਸ਼ਾਹਰੁਖ ਦੀ ਲਾਡਲੀ, ਮਾਂ ਗੌਰੀ ਨੇ ਕੀਤੀ ਤਸਵੀਰ ਸ਼ੇਅਰ
ਏਬੀਪੀ ਸਾਂਝਾ | 22 May 2018 02:05 PM (IST)
ਮੁੰਬਈ: ਬਾਲੀਵੁੱਡ ਕਿੰਗ ਖਾਨ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਤੇ ਪਤਨੀ ਗੌਰੀ ਖਾਨ ਹਮੇਸ਼ਾ ਹੀ ਲਾਈਮਲਾਈਟ ‘ਚ ਨਜ਼ਰ ਆਉਂਦੀਆਂ ਹਨ। ਦੇਖਿਆ ਜਾਵੇ ਤਾਂ ਸੁਹਾਨਾ ਸਟਾਰ ਕਿੱਡਸ ‘ਚ ਸਭ ਤੋਂ ਫੇਮਸ ਹੈ। ਸੁਹਾਨਾ ਲਈ 22 ਮਈ ਦਾ ਦਿਨ ਬੇਹੱਦ ਖਾਸ ਹੈ। ਸੁਹਾਨਾ 22 ਮਈ ਨੂੰ ਆਪਣਾ 18ਵਾਂ ਬਰਥਡੇ ਮਨਾ ਰਹੀ ਹੈ। ਇਸ ਲਈ ਸੁਹਾਨਾ ਦੇ ਜਨਮ ਦਿਨ ਦੀ ਤਿਆਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਕੁਝ ਹੀ ਘੰਟੇ ਪਹਿਲਾਂ ਗੌਰੀ ਖਾਨ ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸੁਹਾਨਾ ਦੀ ਬੇਹੱਦ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਗੌਰੀ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ ਜਨਮ ਦਿਨ ਦੀ ਤਿਆਰੀ ਸ਼ੁਰੂ। ਇਸ ਤਸਵੀਰ ‘ਚ ਸੁਹਾਨਾ ਬੇਹੱਦ ਖੁਬਸੂਰਤ ਨਜ਼ਰ ਆ ਰਹੀ ਹੈ। ਸੁਹਾਨਾ ਨੇ ਤਸਵੀਰ ‘ਚ ਕ੍ਰੀਮ ਰੰਗ ਦੀ ਖੂਬਸੂਰਤ ਡ੍ਰੈਸ ਪਾਈ ਹੋਈ ਹੈ। ਸੁਹਾਨਾ ਦੇ ਵਾਲ ਖੁੱਲ੍ਹੇ ਤੇ ਰੈੱਡ ਕਲਰ ਦੀ ਲਿਪਸਟਿਕ ਲੱਗੀ ਹੋਈ ਹੈ। ਗੌਰੀ ਨੇ ਕੈਪਸ਼ਨ ਦੇਣ ਸਮੇਂ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਨੂੰ ਸਪੈਸ਼ਲ ਥੈਂਕਸ ਕਿਹਾ ਹੈ। ਸ਼ਾਹਰੁਖ ਦੇ ਤਿੰਨ ਬੱਚੇ ਹਨ ਜਿਨ੍ਹਾਂ ‘ਚ ਆਰੀਅਨ ਸਭ ਤੋਂ ਵੱਡੇ ਹਨ ਤੇ ਅਬਰਾਮ ਸਭ ਤੋਂ ਛੋਟੇ। ਸੁਹਾਨਾ ਜਲਦੀ ਹੀ ਬਾਲੀਵੁੱਡ ‘ਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਹੈ।