ਸ਼ਾਹਰੁਖ ਖਾਨ ਅਤੇ ਆਲੀਆ ਭੱਟ ਅਗਾਮੀ ਸ਼ੁਕਰਵਾਰ ਰਿਲੀਜ਼ ਹੋਣ ਵਾਲੀ ਫਿਲਮ 'ਡਿਅਰ ਜ਼ਿੰਦਗੀ' ਵਿੱਚ ਨਜ਼ਰ ਆਉਣਗੇ। ਫਿਲਮ ਇੱਕ ਪ੍ਰੇਮ ਕਹਾਣੀ ਦੱਸੀ ਜਾ ਰਹੀ ਹੈ ਅਤੇ ਪਹਿਲੀ ਵਾਰ ਹੈ ਕਿ ਆਲੀਆ ਅਤੇ ਸ਼ਾਹਰੁਖ ਇੱਕ ਦੂਜੇ ਦੇ ਔਪੋਜ਼ਿਟ ਕਿਰਦਾਰ ਨਿਭਾ ਰਹੇ ਹਨ। ਦੋਹਾਂ ਵਿੱਚ ਉਮਰ ਦਾ ਕਾਫੀ ਫਰਕ ਵੀ ਹੈ ਅਤੇ ਇਸੇ 'ਤੇ ਸ਼ਾਹਰੁਖ ਨੂੰ ਸਵਾਲ ਵੀ ਪੁੱਛ ਲਿਆ ਗਿਆ।

ਸ਼ਾਹਰੁਖ ਨੇ ਕਿਹਾ, 'ਜ਼ਿਆਦਾਤਰ ਮਹਿਲਾਵਾਂ ਜਿਹਨਾਂ ਨਾਲ ਮੈਂ ਪਰਦੇ 'ਤੇ ਰੋਮਾਂਸ ਕੀਤਾ ਹੈ, ਮੇਰੇ ਤੋਂ 20 ਸਾਲ ਛੋਟੀਆਂ ਹਨ। ਹੁਣ ਮੈਂ 5 ਸਾਲਾਂ ਦੀ ਬੱਚੀ ਨਾਲ ਤਾਂ ਰੋਮਾਂਸ ਕਰ ਨਹੀਂ ਸਕਦਾ। ਉਮਰ ਬਾਰੇ ਬਹੁਤ ਜ਼ਿਆਦਾ ਸੋਚਿਆ ਜਾਂਦਾ ਹੈ, ਹੁਣ ਤੁਸੀਂ ਡੋਨਲਡ ਟਰੰਪ ਦੀ ਵਹੁਟੀ ਨੂੰ ਹੀ ਵੇਖ ਲਓ'।

'ਲੋਕ ਮੇਰੇ ਕੋਲ ਆ ਕੇ ਇਹ ਪੁੱਛ ਰਹੇ ਹਨ ਕਿ ਤੁਸੀਂ ਦੋਵੇਂ ਇਕੱਠੇ ਕਿਵੇਂ ਲੱਗੋਗੇ, ਉਹਨਾਂ ਲਈ ਮੇਰਾ ਇਹੀ ਜਵਾਬ ਹੈ ਕਿ ਜਿਵੇਂ ਹਾਂ, ਉਵੇਂ ਹੀ ਲੱਗਾਂਗੇ।' ਸ਼ਾਹਰੁਖ ਅਤੇ ਆਲੀਆ ਦੀ ਇਹ ਫਿਲਮ 25 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।