ਮੁੰਬਈ: ਪਿਛਲੇ ਕੁਝ ਹਫ਼ਤਿਆਂ ਤੋਂ ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਆਪਣੇ ਪਤੀ ਵੱਲੋਂ ਅਸ਼ਲੀਲ ਵੀਡੀਓ ਬਣਾਉਣ ਦੀਆਂ ਖ਼ਬਰਾਂ ਵਿੱਚ ਰਹੇ ਹਨ। ਹੁਣ ਸ਼ਿਲਪਾ ਸ਼ੈੱਟੀ ਦੀ ਮਾਂ ਨੇ ਪੁਲਿਸ ਕੋਲ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦਾ ਰਾਜ ਕੁੰਦਰਾ ਜਾਂ ਸ਼ਿਲਪਾ ਨਾਲ ਕੋਈ ਸਬੰਧ ਨਹੀਂ। ਸ਼ਿਲਪਾ ਦੀ ਮਾਂ ਸੁਨੰਦਾ ਨੇ ਜ਼ਮੀਨ ਵਿੱਚ ਧੋਖਾਧੜੀ ਬਾਰੇ ਇਹ ਸ਼ਿਕਾਇਤ ਦਰਜ ਕਰਵਾਈ ਹੈ।
ਸੁਨੰਦਾ ਸ਼ੈੱਟੀ ਨੇ ਸੁਧਾਕਰ ਘਾਰੇ ਖਿਲਾਫ ਜੁਹੂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਜ਼ਮੀਨ ਕਰਜਾਤ ਜ਼ਿਲ੍ਹਾ ਰਾਏਗੜ੍ਹ ਦੀ ਹੈ। ਸੁਨੰਦਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ 2019 ਤੋਂ ਫਰਵਰੀ 2020 ਤੱਕ ਕਰਜਾਤ ਤੋਂ ਸੁਧਾਕਰ ਨਾਲ ਜ਼ਮੀਨੀ ਸੌਦਾ ਕੀਤਾ ਸੀ। ਉਸ ਵਕਤ ਉਸ ਨੇ ਇਹ ਜ਼ਮੀਨ ਸੁਨੰਦਾ ਨੂੰ ਜਾਅਲੀ ਦਸਤਾਵੇਜ਼ਾਂ ਦੀ ਸਹਾਇਤਾ ਨਾਲ 1 ਕਰੋੜ 60 ਲੱਖ ਵਿੱਚ ਵੇਚ ਦਿੱਤੀ ਸੀ ਕਿ ਇਹ ਜ਼ਮੀਨ ਉਸ ਦੀ ਹੈ।
ਕੁਝ ਸਮੇਂ ਬਾਅਦ, ਜਦੋਂ ਸੁਨੰਦਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਸੁਧਾਕਰ ਨੂੰ ਇਸ ਬਾਰੇ ਪੁੱਛਿਆ। ਸੁਧਾਕਰ ਨੇ ਕਿਹਾ ਕਿ ਉਹ ਕਿਸੇ ਨੇਤਾ ਦੇ ਕਰੀਬੀ ਹਨ। ਇਸ ਦੇ ਨਾਲ ਹੀ ਉਸ ਨੂੰ ਅਦਾਲਤ ਜਾਣ ਲਈ ਵੀ ਕਿਹਾ। ਇਸ ਤੋਂ ਬਾਅਦ ਸੁਨੰਦਾ ਅਦਾਲਤ ਗਈ ਤੇ ਅਦਾਲਤ ਦੇ ਆਦੇਸ਼ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 406, 409, 420, 462, 467, 468, 471, ਤੇ 506 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਵਲੋਂ ਅਸ਼ਲੀਲ ਵੀਡੀਓ ਬਣਾਉਣ ਦੇ ਮੁੱਦੇ ਨੂੰ ਲੈ ਕੇ ਪਿਛਲੇ ਕੁਝ ਹਫਤਿਆਂ ਤੋਂ ਸੁਰਖੀਆਂ ਵਿੱਚ ਹੈ। ਰਾਜ ਕੁੰਦਰਾ 'ਤੇ ਅਜਿਹੀਆਂ ਵੀਡੀਓ ਬਣਾਉਣ ਅਤੇ ਉਨ੍ਹਾਂ ਨੂੰ ਇੱਕ ਐਪ ਰਾਹੀਂ ਪ੍ਰਕਾਸ਼ਤ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਸ਼ਿਲਪਾ ਦੇ ਅਜਿਹੇ ਕੰਮ ਵਿਚ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਦੱਸ ਦਈਏ ਕਿ ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋ ਵਾਰ ਪੁਲਿਸ ਹਿਰਾਸਤ ਵਿਚ ਦਿੱਤਾ। ਉਸ ਦੀ ਜ਼ਮਾਨਤ ਪਟੀਸ਼ਨ ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ ਸੀ। ਹੁਣ ਰਾਜ ਕੁੰਦਰਾ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹੈ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ! ਦੁੱਖਾਂ ਦੇ ਪਹਾੜ ਥੱਲੇ ਦੱਬਿਆਂ ਵੀ ਚੜ੍ਹਦੀ ਕਲਾ 'ਚ ਮੁਸਕਾਨ, ਡਾਕਟਰ ਬਣ ਕਰਨਾ ਚਾਹੁੰਦੀ ਲੋਕਾਂ ਦੀ ਸੇਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904