ਮੁੰਬਈ: ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਕਰਕੇ ਜੇਲ੍ਹ 'ਚ ਹਨ। ਪਹਿਲੀ ਵਾਰ ਐਕਟਰਸ ਸ਼ਿਲਪਾ ਸ਼ੈੱਟੀ ਨੇ ਇਸ ਪੂਰੇ ਵਿਵਾਦ 'ਤੇ ਚੁੱਪੀ ਤੋੜੀ ਹੈ। ਅੱਜ ਇੱਕ ਬਿਆਨ ਜਾਰੀ ਕਰਦਿਆਂ ਸ਼ਿਲਪਾ ਸ਼ੈੱਟੀ ਨੇ ਲਿਖਿਆ ਹੈ ਕਿ ਉਹ ਇਸ ਮਾਮਲੇ 'ਤੇ ਚੁੱਪ ਰਹੇਗੀ ਕਿਉਂਕਿ ਮਾਮਲਾ ਅਜੇ ਅਦਾਲਤ ਵਿੱਚ ਹੈ।


ਐਕਟਰਸ ਨੇ ਲਿਖਿਆ, "ਮੈਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ, ਮੈਂ ਅੱਗੇ ਨਹੀਂ ਕਰਾਂਗੀ ਕਿਉਂਕਿ ਇਹ ਮਾਮਲਾ ਅਜੇ ਅਦਾਲਤ 'ਚ ਹੈ।'' ਐਕਟਰਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਹਾਂ, ਪਿਛਲੇ ਕੁਝ ਦਿਨ ਮੇਰੇ ਲਈ ਕਾਫੀ ਮੁਸ਼ਕਲ ਭੇਰ ਰਹੇ। ਮੇਰੇ ਤੇ ਮੇਰੇ ਪਰਿਵਾਰ ਖਿਲਾਫ ਬਹੁਤ ਸਾਰੇ ਦੋਸ਼ ਹਨ। ਮੈਨੂੰ ਟ੍ਰੋਲ ਕੀਤਾ ਗਿਆ ਹੈ। ਸਿਰਫ ਮੈਂ ਹੀ ਨਹੀਂ, ਮੇਰਾ ਪਰਿਵਾਰ ਵੀ ਇਸ ਵਿੱਚ ਘਸੀਟਿਆ ਗਿਆ ਹੈ। ਮੈਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ, ਮੈਂ ਭਵਿੱਖ ਵਿੱਚ ਅਜਿਹਾ ਨਹੀਂ ਕਰਾਂਗੀ ਕਿਉਂਕਿ ਇਹ ਮਾਮਲਾ ਅਜੇ ਅਦਾਲਤ ਵਿੱਚ ਹੈ। ਤੁਸੀਂ ਲੋਕ ਮੇਰੇ ਬਾਰੇ ਗਲਤ ਬਿਆਨ ਲਿਖਣੇ ਬੰਦ ਕਰੋ।




ਐਕਟਰਸ ਨੇ ਲਿਖਿਆ, "ਮੇਰਾ ਫ਼ਲਸਫ਼ਾ ਹੈ ਕਿ ਕਿਸੇ ਨਾਲ ਸ਼ਿਕਾਇਤ ਨਾ ਕਰੋ, ਕਿਸੇ ਨੂੰ ਨਾ ਸਮਝਾਉ।" ਸ਼ਿਲਪਾ ਨੇ ਅੱਗੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ। ਉਨ੍ਹਾਂ ਲਿਖਿਆ, "ਮੈਂ ਸਿਰਫ ਇਹੀ ਕਹਿ ਸਕਦੀ ਹਾਂ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਮੈਨੂੰ ਮੁੰਬਈ ਪੁਲਿਸ ਤੇ ਸਾਡੀ ਨਿਆਂਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ।"


ਅੱਗੇ ਆਪਣੇ ਬਿਆਨ ਵਿੱਚ ਸ਼ਿਲਪਾ ਨੇ ਇੱਕ ਅਪੀਲ ਕੀਤੀ ਹੈ। ਉਸ ਨੇ ਲਿਖਿਆ, “ਇੱਕ ਮਾਂ ਹੋਣ ਦੇ ਨਾਤੇ, ਮੈਂ ਆਪਣੇ ਬੱਚਿਆਂ ਦੀ ਨਿੱਜਤਾ ਦੀ ਬੇਨਤੀ ਕਰਦੀ ਹਾਂ। ਸਾਡੇ ਬਾਰੇ ਕੋਈ ਵੀ ਖ਼ਬਰ ਤਸਦੀਕ ਕੀਤੇ ਬਗੈਰ ਪ੍ਰਕਾਸ਼ਤ ਨਾ ਕਰੋ।


ਐਕਟਰਸ ਸ਼ਿਲਪਾ ਸ਼ੈੱਟੀ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਦੀ ਨਾਗਰਿਕ ਹੈ ਤੇ ਸਾਰੇ ਕਾਨੂੰਨਾਂ ਦੀ ਪਾਲਣਾ ਕਰਦੀ ਹੈ। ਉਹ 29 ਸਾਲਾਂ ਤੋਂ ਲਗਨ ਨਾਲ ਕੰਮ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਲੋਕ ਉਸ 'ਤੇ ਭਰੋਸਾ ਕਰਦੇ ਹਨ ਤੇ ਕਿਸੇ ਨੂੰ ਨਿਰਾਸ਼ ਨਹੀਂ ਹੋਣ ਦੇਣਗੇ।


ਅੰਤ ਵਿੱਚ ਉਸ ਨੇ ਲਿਖਿਆ, “ਮੈਨੂੰ ਤੇ ਮੇਰੇ ਪਰਿਵਾਰ ਨੂੰ ਨਿੱਜਤਾ ਦਾ ਅਧਿਕਾਰ ਹੈ। ਮੀਡੀਆ ਟ੍ਰਾਇਲ ਨਾ ਕਰੋ। ਕਾਨੂੰਨ ਨੂੰ ਆਪਣਾ ਰਾਹ ਅਪਣਾਉਣ ਦਿਓ। ਸੱਤਿਆਮੇਵ ਜਯਤੇ!"


ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਉਸ 'ਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਐਪ ਰਾਹੀਂ ਉਨ੍ਹਾਂ ਨੂੰ ਸਟ੍ਰੀਮ ਕਰਨ ਦਾ ਦੋਸ਼ ਹੈ। 27 ਜੁਲਾਈ ਨੂੰ ਰਾਜ ਕੁੰਦਰਾ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।


ਇਹ ਵੀ ਪੜ੍ਹੋ: Olympics 2020: ਕਿਸਾਨ ਦੀ ਧੀ ਗੁਰਜੀਤ ਕੌਰ ਨੇ ਸੱਚ ਕਰ ਵਿਖਾਇਆ ਸੁਫ਼ਨਾ, ਉਲੰਪਿਕ ’ਚ ਸਿਰਜਿਆ ਇਤਿਹਾਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904