ਮੁੰਬਈ: ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਦੋਵੇਂ ਫਿਲਮਾਂ 'ਐ ਦਿਲ ਹੈ ਮੁਸ਼ਕਿਲ' ਤੇ 'ਸ਼ਿਵਾਏ' ਦੀ 4 ਦਿਨਾਂ ਦੀ ਕਲੈਕਸ਼ਨ ਆ ਗਈ ਹੈ। ਓਪਨਿੰਗ ਡੇਅ ਦੀ ਕਲੈਕਸ਼ਨ ਵਾਂਗ ਹੀ ਟੋਟਲ ਕਲੈਕਸ਼ਨ ਵਿੱਚ ਵੀ ਕਰਨ ਜੌਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਅੱਗੇ ਹੈ। ਫਿਲਮ ਨੇ ਹੁਣ ਤੱਕ 76.21 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ। ਪਹਿਲੇ ਦਿਨ ਫਿਲਮ ਨੇ 13.30 ਕਰੋੜ, ਦੂਜੇ ਦਿਨ 13.10 ਕਰੋੜ, ਤੀਜੇ ਦਿਨ 9.20 ਕਰੋੜ ਤੇ ਚੌਥੇ ਦਿਨ 17.75 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ।
ਦੂਜੇ ਪਾਸੇ 'ਸ਼ਿਵਾਏ' 63.76 ਕਰੋੜ ਦੀ ਕਮਾਈ ਕਰਕੇ ਪੱਛੜ ਗਈ ਹੈ। ਫਿਲਮ ਨੇ ਪਹਿਲੇ ਦਿਨ 10.24 ਕਰੋੜ, ਦੂਜੇ ਦਿਨ 10.06 ਕਰੋੜ, ਤੀਜੇ ਦਿਨ 8.26 ਕਰੋੜ ਤੇ ਚੌਥੇ ਦਿਨ 17.35 ਕਰੋੜ ਰੁਪਏ ਦਾ ਬਿਜ਼ਨੈੱਸ ਕੀਤਾ ਹੈ।
ਰਿਲੀਜ਼ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਜੇ ਦੇਵਗਨ ਦੀ 'ਸ਼ਿਵਾਏ' ਵੱਧ ਕਮਾਈ ਕਰੇਗੀ ਪਰ ਜੇ ਹੁਣ ਤੱਕ ਦੇ ਬਾਕਸ ਆਫਿਸ ਅੰਕੜੇ ਵੇਖੀਏ, ਤਾਂ 'ਐ ਦਿਲ ਹੈ ਮੁਸ਼ਕਿਲ' ਹੀ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ।