Siddhant Suryavanshi Heart Attack : ਟੀਵੀ ਇੰਡਸਟਰੀ ਵਿੱਚ ਇੱਕ ਹੋਰ ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਹੈ।  ਮਸ਼ਹੂਰ ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ (Siddhant Vir Suryavanshi) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ, ਉਹ 46 ਸਾਲ ਦੇ ਸਨ। ਜਿੰਮ ਵਿੱਚ ਵਰਕਆਊਟ ਦੌਰਾਨ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ। ਸਿਧਾਰਥ ਜਿਮ 'ਚ ਵਰਕਆਊਟ ਕਰ ਰਹੇ ਸਨ ਕਿ ਅਚਾਨਕ ਡਿੱਗ ਗਏ। ਅਭਿਨੇਤਾ ਦੇ ਹਸਪਤਾਲ 'ਚ ਭਰਤੀ ਹੋਣ ਦੀਆਂ ਖਬਰਾਂ ਹਨ।

ਸੋਸ਼ਲ ਮੀਡੀਆ 'ਤੇ ਸਿਧਾਂਤ ਸੂਰਿਆਵੰਸ਼ੀ ਦੇ ਫ਼ੈਨਜ ਸਲਾਮਤੀ ਲਈ ਸੋਗ ਜ਼ਾਹਿਰ ਕਰ ਰਹੇ ਹਨ। ਸਿਧਾਂਤ ਟੀਵੀ ਦੇ ਮਸ਼ਹੂਰ ਅਦਾਕਾਰ ਰਹਿ ਚੁੱਕੇ ਹਨ। ਇਨ੍ਹੀਂ ਦਿਨੀਂ ਉਹ ਦੰਗਲ ਚੈਨਲ 'ਤੇ ਟੀਵੀ ਸ਼ੋਅ 'ਕੰਟਰੋਲ ਰੂਮ' 'ਚ ਨਜ਼ਰ ਆਏ ਸੀ। ਇਸ ਤੋਂ ਪਹਿਲਾਂ ਅਭਿਨੇਤਾ ਕਈ ਹਿੱਟ ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ। ਸਿਧਾਂਤ 'ਕੁਸੁਮ', 'ਰਿਸ਼ਤੋਂ ਮੈਂ ਕਟੀ ਬੱਤੀ', 'ਮਮਤਾ', 'ਜ਼ਿੱਦੀ ਦਿਲ' ਵਰਗੇ ਕਈ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ।


ਸਿਧਾਂਤ ਵੀਰ ਦੀ ਫੋਟੋ ਸ਼ੇਅਰ ਕਰਦੇ ਹੋਏ ਜੈ ਭਾਨੂਸ਼ਾਲੀ ਨੇ ਲਿਖਿਆ, 'ਭਰਾ ਤੁਸੀਂ ਬਹੁਤ ਜਲਦੀ ਚਲੇ ਗਏ।' ਮੀਡੀਆ ਨਾਲ ਗੱਲਬਾਤ ਦੌਰਾਨ ਜੈ ਭਾਨੁਸ਼ਾਲੀ ਨੇ ਸਿਧਾਂਤ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਖ਼ਬਰ ਇੱਕ ਕਾਮਨ ਦੋਸਤ ਤੋਂ ਮਿਲੀ ਹੈ। ਜਿਮ ਵਿੱਚ ਵਰਕਆਊਟ ਕਰਦੇ ਸਮੇਂ ਉਸਦੀ ਮੌਤ ਹੋ ਗਈ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਿਧਾਂਤ ਦੇ ਪਰਿਵਾਰ 'ਚ ਉਨ੍ਹਾਂ ਦੇ ਦੋ ਬੱਚੇ ਅਤੇ ਪਤਨੀ ਅਲੀਸ਼ਾ ਰਾਉਤ ਹੈ। ਉਨ੍ਹਾਂ ਦਾ ਦੋ ਵਾਰ ਵਿਆਹ ਹੋਇਆ ਸੀ, ਪਹਿਲੀ ਪਤਨੀ ਤੋਂ ਤਲਾਕ ਤੋਂ ਬਾਅਦ ਸਿਧਾਂਤ ਨੇ ਸੁਪਰ ਮਾਡਲ ਅਲੀਸ਼ਾ ਨਾਲ ਵਿਆਹ ਕਰਵਾਇਆ ਸੀ।

 

ਕੌਣ ਸੀ ਸਿਧਾਂਤ ਵੀਰ ਸੂਰਜਵੰਸ਼ੀ ?

 

ਸਿਧਾਂਤ ਵੀਰ ਸੂਰਜਵੰਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਉਹ ਆਨੰਦ ਸੂਰਿਆਵੰਸ਼ੀ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਕੁਸੁਮ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਸਿਧਾਂਤ ਵੀਰ ਸੂਰਿਆਵੰਸ਼ੀ ਨੇ ਕਈ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ। ਘਰ ਵਿੱਚ ਆਪਣੀ ਪਛਾਣ ਬਣਾਈ। 'ਕਸੌਟੀ ਜ਼ਿੰਦਗੀ ਕੀ', 'ਕ੍ਰਿਸ਼ਨ ਅਰਜੁਨ', 'ਕਿਆ ਦਿਲ ਮੈਂ ਹੈ' ਤੋਂ ਬਾਅਦ ਸਿਧਾਂਤ ਵੀਰ ਸੂਰਿਆਵੰਸ਼ੀ ਨੇ ਆਪਣੇ ਕਰੀਅਰ ਦੀ ਉਡਾਣ ਭਰੀ ਸੀ। ਉਸ ਦੇ ਆਖ਼ਰੀ ਪ੍ਰੋਜੈਕਟ ਟੀਵੀ ਸ਼ੋਅ 'ਕਿਉਂ ਰਿਸ਼ਤਿਆਂ ਮੈਂ ਕਟੀ ਬੱਤੀ' ਅਤੇ 'ਜ਼ਿੱਦੀ ਦਿਲ' ਸਨ।