ਮੁੰਬਈ: ਬਿੱਗ ਬੌਸ ਸੀਜ਼ਨ 13 ਦੇ ਕੰਟੈਸਟੇਂਟ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਹੀ ਛਾਪ ਛੱਡੀ ਹੈ। ਸੀਜ਼ਨ 13 ਤੋਂ ਦੋਵਾਂ ਦੀ ਪ੍ਰਸਿੱਧੀ ਦਾ ਗ੍ਰਾਫ ਕਾਫੀ ਵਧ ਗਿਆ। ਫੈਨਸ ਦੋਵਾਂ ਦੀ ਕੈਮਿਸਟਰੀ ਨੂੰ ਪਿਆਰ ਕਰਦੇ ਹਨ। ਬਿੱਗ ਬੌਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਮਿਊਜ਼ਿਕ ਵੀਡੀਓ ਵੀ ਕੀਤੇ ਹਨ। ਨੇਹਾ ਕੱਕੜ ਦੇ ਗਾਏ ਗਾਣੇ 'ਸ਼ੋਨਾ-ਸ਼ੋਨਾ' 'ਚ ਸਿਧਾਰਥ-ਸ਼ਹਿਨਾਜ਼ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।



ਇਸ ਤੋਂ ਇਲਾਵਾ ਦੋਵੇਂ 'ਭੁਲਾ ਦੂੰਗਾ' ਮਿਊਜ਼ਿਕ ਵੀਡੀਓ 'ਚ ਇਕੱਠੇ ਵੀ ਨਜ਼ਰ ਆਏ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੇ ਆਪਣੇ ਪ੍ਰਤੀ ਕ੍ਰੇਜ਼ ਨੂੰ ਵੇਖਦੇ ਹੋਏ ਵੂਟ ਸਿਡਨਾਜ਼ ਦੀ ਅਣਸੀਨ ਜਰਨੀ ਬਿਗ ਬੌਸ ਤੋਂ ਲੈ ਆ ਰਿਹਾ ਹੈ।




ਜੀ ਹਾਂ ‘ਸਿਲਸਿਲਾ ਸਿਡਨਾਜ਼ ਕਾ’ ਟਾਈਟਲ ਵਾਲੀ ਇਸ ਫਿਲਮ ਵਿੱਚ ਬਿਗ ਬੌਸ ਹਾਊਸ ਦੇ ਅੰਦਰ ਸਿਧਾਰਥ ਅਤੇ ਸ਼ਹਿਨਾਜ਼ ਦੀ ਫੁਟੇਜ ਦਿਖਾਈ ਜਾਵੇਗੀ। ਇਹ ਸੁੰਦਰ ਦੋਸਤੀ, ਪਿਆਰ ਤੇ ਗੁੱਸੇ ਨਾਲ ਭਰੇ ਦੋਵਾਂ ਦੀ ਅਣਦੇਖੀ ਫੁਟੇਜ ਹੋਵੇਗੀ ਜਿਸ 'ਚ ਸਿਡਨਾਜ਼ ਦਾ ਚੰਗਾ ਤੇ ਮਾੜਾ ਅਤੇ ਦਿਲਚਸਪ ਸਮਾਂ ਦੇਖਣ ਨੂੰ ਮਿਲੇਗਾ।




ਵੂਟ ਵੱਲੋਂ ਰਿਲੀਜ਼ ਕੀਤੀ ਜਾਣ ਵਾਲੀ ਇਹ ਫ਼ਿਲਮ ਤੁਹਾਨੂੰ ਅੰਤ ਤੱਕ ਬੰਨ੍ਹੇ ਰਖੇਗੀ। ਫੈਨਸ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫਿਲਮ ‘ਸਿਲਸਿਲਾ ਸਿਡਨਾਜ਼ ਕਾ’ ਪਿਆਰ ‘ਤੇ ਅਧਾਰਤ ਥੀਮ ਹੈ।



ਇਹ ਵੀ ਪੜ੍ਹੋCBSE Private Candidates Exam: ਸੀਬੀਐਸਈ 10ਵੀਂ -12ਵੀਂ ਬੋਰਡ ਦੀ ਪ੍ਰੀਖਿਆ ਦੀ ਤਰੀਕਾਂ ਦਾ ਐਲਾਨ, ਨਤੀਜਿਆਂ ਦੀ ਵੀ ਆਈ ਜਾਣਕਾਰੀ, ਵੇਖੋ ਨੋਟਿਸ 


 


ਇਹ ਵੀ ਪੜ੍ਹੋਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ


 


ਇਹ ਵੀ ਪੜ੍ਹੋ'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ Shehnaaz-sidharth ਦੀ ਜੋੜੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ


 


ਇਹ ਵੀ ਪੜ੍ਹੋCaptain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904