‘Bigg Boss 14’ ਦੇ ਘਰ ਸਿਧਾਰਥ ਸ਼ੁਕਲਾ ਤੇ ਗੌਹਰ ਖ਼ਾਨ ਵਿਚਾਲੇ ਖੜਕੀ
ਏਬੀਪੀ ਸਾਂਝਾ | 05 Oct 2020 02:32 PM (IST)
BB 14: ਬਿੱਗ ਬੌਸ ਹਾਊਸ ਵਿੱਚ ਪਹਿਲਾ ਜ਼ਬਰਦਸਤ ਝਗੜਾ ਸੀਨੀਅਰ ਮੈਂਬਰਾਂ ਵਿਚਕਾਰ ਹੈ, ਨਾ ਕਿ ਫਰੈਸ਼ਰਾਂ ਵਿੱਚ। ਦੱਸ ਦਈਏ ਕਿ ਸਿਧਾਰਥ ਸ਼ੁਕਲਾ ਤੇ ਗੌਹਰ ਖ਼ਾਨ ਇੱਕ ਟਾਸਕ ਦੌਰਾਨ ਬੁਰੀ ਤਰ੍ਹਾਂ ਇੱਕ-ਦੂਜੇ ਨਾਲ ਉਲਝੇ ਗਏ।
ਮੁੰਬਈ: 'ਬਿੱਗ ਬੌਸ 14' ਦੀ ਸ਼ੁਰੂਆਤ ਹੋ ਗਈ ਹੈ। ਇਸ ਲਈ ਕਿਸੇ ਵੀ ਕੰਟੈਸਟੈਂਟ ਦਾ ਅਸਲ ਰੂਪ ਘਰ ਵਿੱਚ ਅਜੇ ਸਾਹਮਣੇ ਨਹੀਂ ਆਇਆ। ਘਰ ਦੇ ਸੀਨੀਅਰ ਮੈਂਬਰ ਯਾਨੀ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਕੰਟੇਸਟੈਂਟ ‘ਤੇ ਰਾਜ਼ ਕਰ ਰਹੇ ਹਨ ਪਰ ਸ਼ੋਅ ਵਿੱਚ ਜਲਦੀ ਹੀ ਸਿਧਾਰਥ ਸ਼ੁਕਲਾ ਟਾਸਕ ਦੌਰਾਨ ਆਪਣਾ ਗੁੱਸਾ ਗੁਆਉਣ ਵਾਲੇ ਹਨ ਤੇ ਗੌਹਰ ਖ਼ਾਨ ਨਾਲ ਗੰਦੀ ਲੜਾਈ ਕਰਦੇ ਨਜ਼ਰ ਆਉਣ ਵਾਲੇ ਹਨ। 'ਬਿੱਗ ਬੌਸ' ਦੇ ਆਉਣ ਵਾਲੇ ਐਪੀਸੋਡ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਹੁਣ ਤੱਕ ਸ਼ੋਅ 'ਚ ਕੂਲ ਨਜ਼ਰ ਆ ਰਹੇ ਸਿਧਾਰਥ ਸ਼ੁਕਲਾ ਗੁੱਸਾ ਕਰਦੇ ਨਜ਼ਰ ਆ ਰਹੇ ਹਨ। ਸਿਧਾਰਥ ਇਸ ਵਿੱਚ ਗੌਹਰ ਨੂੰ ਕਹਿੰਦਾ ਹੈ ਕਿ ਇਹ ਤੁਹਾਡੀ ਗਲਤੀ ਸੀ। ਮਾਮਲਾ ਕਿਸੇ ਟਾਸਕ ਦਾ ਹੈ। ਟਾਸਕ ਵਿੱਚ ਸੀਨੀਅਰ ਮੈਂਬਰਾਂ ਨੂੰ ਕੰਮ ਵਿੱਚ ਪ੍ਰਭਾਵਿਤ ਕਰਨਾ ਸੀ। ਇਸ ਦੌਰਾਨ ਸਿਧਾਰਥ ਗੁੱਸੇ ਨਾਲ ਕਹਿੰਦਾ ਹੈ ਕਿ ਉਸ ਲਈ ਸਿਰਫ ਇਹ ਜ਼ਰੂਰੀ ਹੈ ਕਿ ਟਾਸਕ ਵਧੀਆ ਢੰਗ ਨਾਲ ਕੀਤਾ ਜਾਵੇ। ਦੂਜੇ ਪਾਸੇ, ਗੌਹਰ ਆਪਣਾ ਬਚਾਅ ਕਰਦੇ ਹੋਏ ਕਹਿੰਦੀ ਹੈ ਕਿ ਟਾਸਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ ਹੈ। ਉਂਝ ਇਹ ਕਾਫ਼ੀ ਮਜ਼ੇਦਾਰ ਹੋਣ ਵਾਲਾ ਹੈ ਕਿ ਘਰ ‘ਚ ਜਿਨ੍ਹਾਂ ਸੀਨੀਅਰ ਮੈਂਬਰ ਨਵੇਂ ਮੈਂਬਰਾਂ ਵਿਚਾਲੇ ਸਟੈਟਰਜੀ ਬਣਾਉਣ ਤੇ ਲੜਨ ਲਈ ਘਰ ਭੇਜਿਆ ਗਿਆ ਹੈ, ਉਹ ਆਪਣੇ ਆਪ ਵਿੱਚ ਉਲਝੇ ਹੋਏ ਹਨ। Mirzapur-2: ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਹੇ ‘ਮਿਰਜ਼ਾਪੁਰ-2’ ਦੇ ਪ੍ਰੋਮੋ, ਜਲਦ ਸ਼ੁਰੂ ਹੋਣ ਵਾਲੀ ਸੀਰੀਜ਼ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904