ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨ੍ਹਾਂ ਨੇ ਜਦ ਡੈਬਿਊ ਕੀਤਾ ਸੀ, ਉਨ੍ਹਾਂ ਨੂੰ ਆਪਣੇ ਭਾਰ ਕਰਕੇ ਕਾਫੀ ਅਲੋਚਨਾ ਸਹਿਣੀ ਪਈ ਸੀ। ਉਸ ਤੋਂ ਬਾਅਦ ਵੀ ਸੋਨਾਕਸ਼ੀ ਆਪਣੀ ਕਰਵੀ ਬਾਡੀ ਨੂੰ ਫਲੌਂਟ ਕਰਦੀ ਰਹੀ ਪਰ ਹੁਣ ਸੋਨਾ ਮੈਡਮ ਦਾ ਰੰਗ ਰੂਪ ਤੇ ਭਾਰ ਪੂਰਾ ਬਦਲ ਗਿਆ ਹੈ। ਸੋਨਾਕਸ਼ੀ ਨੇ ਆਪਣੇ ਇਸ ਬਦਲੇ ਰੂਪ ਦੇ ਰਾਜ਼ ਦੱਸੇ।



ਸੋਨਾ ਨੇ ਦੱਸਿਆ, "ਮੈਂ ਆਪਣੇ ਖਾਣੇ 'ਤੇ ਬਹੁਤ ਕੰਟਰੋਲ ਕੀਤਾ। ਫਿਲਮ ਨੂਰ ਦੀ ਸ਼ੂਟਿੰਗ ਦੌਰਾਨ ਮੈਂ ਬਹੁਤ ਰੁੱਝੀ ਰਹੀ ਸੀ ਜਿਸ ਕਰਕੇ ਵਰਕਆਉਟ ਨਹੀਂ ਸੀ ਹੋ ਪਾ ਰਿਹਾ। ਫਿਰ ਮੈਂ ਸੋਚਿਆ ਕਿਉਂ ਨਾ ਖਾਣ-ਪੀਣ 'ਤੇ ਨਜ਼ਰ ਰੱਖੀ ਜਾਏ। ਮੈਂ ਖਾਂਦੀ ਸੀ ਪਰ ਉਦੋਂ ਬੰਦ ਕਰ ਦਿੱਤਾ ਜਦ ਮੇਰੀ ਬਾਡੀ 'ਤੇ ਦਿੱਸਣ ਲੱਗ ਪਿਆ।"

ਸੋਨਾ ਨੇ ਇਹ ਵੀ ਕਿਹਾ, "ਜਦ ਮੈਂ ਇੰਡਸਟਰੀ ਵਿੱਚ ਆਈ ਤਾਂ 90 ਤੋਂ 60 ਕਿਲੋ ਹੋ ਕੇ ਆਈ। ਮੇਰੇ ਭਾਰ ਦੇ ਬਾਵਜੂਦ ਮੇਰੀ ਪਹਿਲੀ ਫਿਲਮ ਦਬੰਗ ਸੂਪਰਹਿੱਟ ਸੀ। ਫਿਰ ਮੈਂ ਕਿਉਂ ਕਿਸੇ ਦੀਆਂ ਨੈਗੇਟਿਵ ਗੱਲਾਂ ਸੁਣਾਂ ?"