ਮੁੰਬਈ: ਹਾਲ ਹੀ ‘ਚ ਬਾਲੀਵੁੱਡ ਐਕਟਰਸ ਸੋਨਾਲੀ ਬੇਂਦਰੇ ਨੂੰ ਕੈਂਸਰ ਦੀ ਖ਼ਬਰ ਆਈ ਸੀ। ਉਸ ਦਾ ਇਲਾਜ ਲੰਦਨ ਵਿੱਚ ਹੋ ਰਿਹਾ ਹੈ। ਸੋਨਾ ਨੇ ਆਪਣੀ ਬਿਮਾਰੀ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਇਸ ਨਾਲ ਪੂਰਾ ਬਾਲੀਵੁੱਡ ਸਦਮੇ ‘ਚ ਚਲਾ ਗਿਆ ਸੀ। ਇਸ ਤੋਂ ਬਾਅਦ ਸਾਰਾ ਬਾਲੀਵੁੱਡ ਤੇ ਸੋਨਾਲੀ ਦੇ ਫੈਨਸ ਉਸ ਦੀ ਸਿਹਤ ਲਈ ਦੁਆਵਾਂ ਮੰਗ ਰਹੇ ਹਨ।


 

ਹੁਣ ਸੋਨਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਕੁਝ ਹੋਰ ਤਸਵੀਰਾਂ ਤੇ ਵੀਡੀਓ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸੋਨਾਲੀ ਆਪਣੇ ਇਲਾਜ਼ ਲਈ ਵਾਲ ਕੱਟਵਾ ਰਹੀ ਹੈ। ਵਾਲ ਕਟਵਾਉਣ ਸਮੇਂ ਸੋਨਾਲੀ ਦੀਆਂ ਅੱਖਾਂ ‘ਚ ਹੰਝੂ ਸੀ। ਇਸ ਨੂੰ ਦੇਖ ਕੇ ਕੋਈ ਆਪਣਾ ਹੌਸਲਾ ਛੱਡ ਦੇਵੇ, ਪਰ ਸੋਨਾਲੀ ਦੇ ਪਤੀ ਹੋਲਡੀ ਬਹਿਲ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਸੋਨਾਲੀ ਦੇ ਹੰਝੂ ਸਾਫ ਕੀਤੇ ਤੇ ਉਸ ਨੂੰ ਹਿੰਮਤ ਦਿੱਤੀ।

[embed]https://twitter.com/iamsonalibendre/status/1016605335828692992[/embed]

ਸੋਨਾਲੀ ਨਾਲ ਸਿਰਫ ਤਸਵੀਰਾਂ ਤੇ ਵੀਡੀਓ ਪੋਸਟ ਕੀਤੀ ਹੈ ਸਗੋਂ ਉਸ ਨੇ ਇੱਕ ਲੰਬਾ ਜਿਹਾ ਇਮੋਸ਼ਨਲ ਮੈਸੇਜ ਵੀ ਦਿੱਤਾ ਹੈ। ਇਸ ਲਈ ਸੋਨਾਲੀ ਨੇ ਲਿਖਿਆ ਹੈ, ‘ਸਾਨੂੰ ਲੋਕਾਂ ਨੂੰ ਆਪਣੀ ਅਸਲ ਤਾਕਤ ਦਾ ਅੰਦਾਜ਼ਾ ਉਦੋਂ ਤਕ ਨਹੀਂ ਹੁੰਦਾ ਜਦੋਂ ਤਕ ਸਾਨੂੰ ਉਸ ਦਾ ਅਹਿਸਾਸ ਦਵਾਇਆ ਨਹੀਂ ਜਾਂਦਾ। ਗਮ ਦੇ ਸਮੇਂ ਤੇ ਲੜਾਈ ਸਮੇਂ ਲੋਕ ਕਮਾਲ ਦੀਆਂ ਚੀਜ਼ਾਂ ਕਰਦੇ ਹਨ। ਇੱਕ ਇਨਸਾਨ ਦੀ ਸਰਵਾਈਵਲ ਸਟ੍ਰੈਂਥ ਕਮਾਲ ਦੀ ਹੈ।’

[embed]https://www.instagram.com/p/BlCuNJflovR/?taken-by=iamsonalibendre[/embed]

ਸੋਨਾਲੀ ਆਪਣਾ ਇਲਾਜ ਕਰਵਾਉਣ ਨਿਊਯਾਰਕ ਗਈ ਹੋਈ ਹੈ। ਜਿੱਥੇ ਉਸ ਦਾ ਪਤੀ ਗੋਲਡੀ ਵੀ ਉਸ ਨਾਲ ਹੈ। ਜਦੋਂ ਸੋਨਾਲੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਤਾਂ ਅਕਸ਼ੇ ਕੁਮਾਰ ਉਸ ਨੂੰ ਮਿਲਣ ਜਾਣ ਵਾਲੇ ਪਹਿਲੇ ਸਟਾਰ ਸੀ। ਦੋਵੇਂ ਇੱਕ-ਦੂਜੇ ਦੇ ਚੰਗੇ ਦੋਸਤ ਹਨ ਤੇ ਇੱਕ ਦੂਜੇ ਦੇ ਨਾਲ ਹਮੇਸ਼ਾ ਔਖੇ ਸਮੇਂ ਖੜ੍ਹੇ ਨਜ਼ਰ ਆਉਂਦੇ ਹਨ।

ਸੋਨਾਲੀ ਬੇਂਦਰੇ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ 90 ਦੇ ਦਹਾਕੇ ‘ਚ ਸਲਮਾਨ ਖਾਨ, ਗੋਵਿੰਦਾ, ਸੁਨੀਲ ਸ਼ੈੱਟੀ ਤੇ ਅਜੇ ਦੇਵਗਨ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।