ਉਨ੍ਹਾਂ ਦੱਸਿਆ ਕਿ ਲੰਡਨ 'ਚ ਸਫਰ ਦੌਰਾਨ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਜਿਸ ਨਾਲ ਉਹ ਬੇਹੱਦ ਘਬਰਾ ਗਈ। ਉਨ੍ਹਾਂ ਟਵੀਟ 'ਚ ਲਿਖਿਆ, "ਹੈਲੋ ਗਾਇਜ਼, ਮੈਂ ਲੰਡਨ ਦੀ ਉਬਰ ਟੈਕਸੀ 'ਚ ਆਪਣੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਸਫਰ ਕੀਤਾ। ਤੁਸੀਂ ਚੌਕਸ ਰਹੋ। ਸਭ ਤੋਂ ਬਿਹਤਰ ਤੇ ਸੁਰੱਖਿਅਤ ਹੈ ਪਬਲਿਕ ਟ੍ਰਾਂਸਪੋਰਟ ਤੇ ਕੈਬ। ਮੈਂ ਬਹੁਤ ਘਬਰਾ ਗਈ ਹਾਂ।"
ਤੁਹਾਨੂੰ ਦੱਸ ਦਈਏ ਕਿ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈਸਮੈਨ ਆਨੰਦ ਅਹੁਜਾ ਨਾਲ ਵਿਆਹ ਕਰਵਾ ਲਿਆ ਸੀ। ਆਨੰਦ ਦਾ ਜ਼ਿਆਦਾਤਰ ਬਿਜ਼ਨੈਸ ਲੰਡਨ ਬੇਸਡ ਹੈ। ਇਸ ਦੇ ਚੱਲਦਿਆਂ ਸੋਨਮ ਪਤੀ ਨਾਲ ਕਾਫੀ ਸਮਾਂ ਲੰਡਨ 'ਚ ਬਿਤਾਉਂਦੀ ਹੈ।