ਇਸ ਤਰ੍ਹਾਂ ਅਜੇ ਦੇਵਗਨ ਦੀ ਫ਼ਿਲਮ ਰਿਲੀਜ਼ ਤੋਂ ਬਾਅਦ ਪਹਿਲੇ ਹਫਤੇ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਰਿਕਾਰਡ ਬਣਾ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਤਾਨਾਜੀ ਸਾਲ 2020 'ਚ ਰਿਲੀਜ਼ ਹੋਣ ਵਾਲੀ ਪਹਿਲੀ ਫ਼ਿਲਮ ਹੈ ਜੋ 100 ਕਰੋੜ ਦੇ ਕਲੱਬ 'ਚ ਦਾਖਲ ਹੋਈ ਹੈ। ਫ਼ਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ 'ਤੇ ਅਧਾਰਤ ਹੈ ਤੇ ਅਜੈ ਦੇਵਗਨ ਇਸ 'ਚ ਤਾਨਾਜੀ ਮਲੁਸਰੇ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ।
150 ਕਰੋੜ ਦੇ ਬਜਟ 'ਚ ਬਣੀ ਫ਼ਿਲਮ ਦੇ ਪਹਿਲੇ ਹਫਤੇ ਦੇ ਪੂਰਾ ਹੋਣ ਤੋਂ ਪਹਿਲਾਂ ਕਲੱਬ 'ਚ 100 ਕਰੋੜ ਦੀ ਐਂਟਰੀ ਲੈਣ ਤੋਂ ਬਾਅਦ, ਹੁਣ ਵੇਖਣਾ ਇਹ ਹੈ ਕਿ ਫ਼ਿਲਮ ਦਾ ਕੁਲ ਅੰਕੜਾ ਕਿੰਨਾ ਰਹਿੰਦਾ ਹੈ। ਦੱਸ ਦੇਈਏ ਕਿ ਮੰਗਲਵਾਰ ਤੱਕ ਫ਼ਿਲਮ ਨੇ 90 ਕਰੋੜ 96 ਲੱਖ ਦੀ ਕਮਾਈ ਕੀਤੀ ਸੀ। ਇਸ ਫ਼ਿਲਮ 'ਚ ਸੈਫ ਅਲੀ ਨੇ ਨੈਗਟਿਵ ਰੋਲ ਪਲੇਅ ਕੀਤਾ ਹੈ।