ਨਵੀਂ ਦਿੱਲੀ: ਹਜ਼ਾਰਾਂ ਊਠਾਂ ਨੂੰ ਦੱਖਣੀ ਆਸਟ੍ਰੇਲੀਆ ਦੇ ਇੱਕ ਦੂਰ ਦੁਰੇਡੇ ਹਿੱਸੇ 'ਚ ਗੋਲੀ ਮਾਰ ਦਿੱਤੀ ਗਈ। ਰਿਪੋਰਟ ਮੁਤਾਬਕ ਸੂਬੇ ਦੇ ਉੱਤਰ ਪੱਛਮ 'ਚ ਏਪੀਵਾਈ ਲੈਂਡਜ਼ ਨੇ ਇਸ ਮਹੀਨੇ ਦੇ ਸ਼ੁਰੂ 'ਚ 10,000 ਊਠਾਂ ਨੂੰ ਮਾਰਨ ਦਾ ਐਲਾਨ ਕੀਤਾ ਸੀ।
ਏਪੀਵਾਈ ਲੈਂਡਜ਼ ਨੇ ਕੱਲ੍ਹ ਰਾਤ ਇੱਕ ਬਿਆਨ 'ਚ ਪੁਸ਼ਟੀ ਕੀਤੀ ਕਿ ਉਹ ਅੱਗੇ ਵਧੇ ਤੇ ਕੁੱਲ 5000 ਊਠ ਮਾਰ ਦਿੱਤਾ। ਏਪੀਵਾਈ ਨੇ ਕਿਹਾ, “ਇਹ ਸਭ ਖੇਤਰ ਦਾ ਪਹਿਲਾ ਸਭ ਤੋਂ ਵੱਡਾ ਹਿੱਸਾ ਸੋਕੇ ਤੇ ਅਤਿ ਗਰਮੀ ਕਾਰਨ ਊਠਾਂ ਦੀ ਗਿਣਤੀ 'ਚ ਵਾਧੇ ਨਾਲ ਕਮਿਊਨਿਟੀਆਂ ਨੂੰ ਹੋਣ ਵਾਲੇ ਖ਼ਤਰੇ ਦੇ ਤੁਰੰਤ ਜਵਾਬ 'ਚ ਸੀ"।
"ਏਪੀਵਾਈ ਲੈਂਡਜ਼ ਨੇ ਕਾਰਵਾਈਆਂ ਨਾਲ ਬੈਕਅਪ ਦੇ ਨਾਲ ਇੱਕ ਏਅਰ ਕੰਟਰੋਲ ਆਪ੍ਰੇਸ਼ਨ 'ਚ 5000 ਤੋਂ ਵੱਧ ਊਠਾਂ ਨੂੰ ਮਾਰ ਦਿੱਤਾ ਗਿਆ।" ਏਪੀਵਾਈ ਦੇ ਜਨਰਲ ਮੈਨੇਜਰ, ਰਿਚਰਡ ਕਿੰਗ ਨੇ ਕਿਹਾ ਕਿ ਕੁੱਲ "ਇਹ ਕਾਰਵਾਈ ਸਭ ਤੋਂ ਵੱਧ ਮਨੁੱਖੀ ਢੰਗ ਨਾਲ ਕੀਤੀ ਗਈ। ਉਸ ਨੇ ਕਿਹਾ ਕਿ ਇਸ ਦੀ ਜਰੂਰਤ ਸੀ, ਕਿਉਂਕਿ ਊਠ ਕਮਿਊਨਿਟੀ ਦੇ ਪਾਣੀ ਸਰੋਤਾਂ ਨੂੰ ਨੁਕਸਾਨ ਪਹੁੰਚਾ ਰਹੇ ਸੀ, ਸੋਕੇ ਦੇ ਸਮੇਂ ਪਾਣੀ ਦੇ ਘੁਰਨ 'ਚ ਫਸ ਰਹੇ ਸੀ ਤੇ ਮਰ ਰਹੇ ਸੀ।
ਆਸਟਰੇਲੀਆਈ ਸਰਕਾਰ ਦੀ ਸਹਾਇਤਾ ਪ੍ਰਾਪਤ ਫੇਰਲ ਸਕੈਨ ਦੀ ਵੈੱਬਸਾਈਟ ਅਨੁਸਾਰ ਆਸਟਰੇਲੀਆ ਦੇ ਮਾਰੂਥਲ 'ਚ ਇੱਕ ਮਿਲੀਅਨ ਤੋਂ ਵੱਧ ਜੰਗਲੀ ਊਠ ਹੋਣ ਦਾ ਅਨੁਮਾਨ ਹੈ। ਏਬੀਵਾਈ ਖੇਤਰ 'ਚ ਲਗਪਗ 2,300 ਲੋਕ ਰਹਿੰਦੇ ਹਨ।
ਆਸਟਰੇਲੀਆ 'ਚ 5000 ਊਠਾਂ ਨੂੰ ਮਾਰੀ ਗੋਲੀ
ਏਬੀਪੀ ਸਾਂਝਾ
Updated at:
15 Jan 2020 03:24 PM (IST)
ਹਜ਼ਾਰਾਂ ਊਠਾਂ ਨੂੰ ਦੱਖਣੀ ਆਸਟ੍ਰੇਲੀਆ ਦੇ ਇੱਕ ਦੂਰ ਦੁਰੇਡੇ ਹਿੱਸੇ 'ਚ ਗੋਲੀ ਮਾਰ ਦਿੱਤੀ ਗਈ। ਰਿਪੋਰਟ ਮੁਤਾਬਕ ਸੂਬੇ ਦੇ ਉੱਤਰ ਪੱਛਮ 'ਚ ਏਪੀਵਾਈ ਲੈਂਡਜ਼ ਨੇ ਇਸ ਮਹੀਨੇ ਦੇ ਸ਼ੁਰੂ 'ਚ 10,000 ਊਠਾਂ ਨੂੰ ਮਾਰਨ ਦਾ ਐਲਾਨ ਕੀਤਾ ਸੀ।
- - - - - - - - - Advertisement - - - - - - - - -