ਮੁੰਬਈ: ਹਾਲ ਹੀ ‘ਚ ਬਾਲੀਵੁੱਡ ਦੇ ਫੈਸ਼ਨ ਡਿਜਾਈਨਰ ਸੰਦੀਪ ਖੋਸਲਾ ਦੀ ਭਤੀਜੀ ਦੇ ਵਿਆਹ ਦੀ ਸ਼ਾਨਦਾਰ ਪਾਰਟੀ ਕੀਤੀ ਗਈ। ਇਸ ‘ਚ ਸ਼ਾਮਲ ਹੋਏ ਬਾਲੀਵੁੱਡ ਦੇ ਵੱਡੇ-ਵੱਡੇ ਸਟਾਰ। ਸਿਰਫ ਸ਼ਾਮਲ ਹੀ ਨਹੀਂ ਸਗੋਂ ਇਨ੍ਹਾਂ ਨੇ ਕੀਤਾ ਇਸ ਪਾਰਟੀ ‘ਚ ਡਾਂਸ ਵੀ, ਜਿਸ ਦਾ ਵੀਡੀਓ ਹੁਣ ਇੰਟਰਨੈੱਟ ‘ਤੇ ਵਾਈਰਲ ਹੋ ਰਿਹਾ ਹੈ।


https://www.instagram.com/p/Bh3n55tlCCF/?taken-by=namratazakaria

ਡਾਇਰੈਕਟਰ ਕਰਨ ਜੌਹਰ ਨੇ ਪਾਰਟੀ ‘ਚ ਆਪਣੀ ਫ਼ਿਲਮ ‘ਸਟੂਡੈਂਟ ਆਫ ਦ ਈਅਰ’ ਦੇ ਗਾਣੇ ‘ਰਾਧਾ’ ‘ਤੇ ਡਾਂਸ ਕੀਤਾ। ਕਰਨ ਦਾ ਡਾਂਸ ਦੇਖ ਕੇ ਸਭ ਹੈਰਾਨ ਹੋ ਗਏ ਤੇ ਉਸ ਦਾ ਡਾਂਸ ਬਿੱਗ ਬੀ ਦੀ ਧਰਮ ਪਤਨੀ ਜਯਾ ਬੱਚਨ ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ 2000 ਰੁਪਏ ਦਾ ਨੋਟ ਕਰਨ ਤੋਂ ਵਾਰਿਆ। ਇਸ ਤੋਂ ਬਾਅਦ ਕੁਝ ਲੋਕਾਂ ਨੇ ਤਾਂ ਕਰਨ ਦੀ ਨਜ਼ਰ ਵੀ ਉਤਾਰੀ।

https://www.instagram.com/p/Bh3nNg5lGSh/?taken-by=namratazakaria

ਕਰਨ ਦੇ ਨਾਲ-ਨਾਲ ਬਿੱਗ ਬੀ ਦੀ ਬੇਟੀ ਸ਼ਵੇਤਾ ਵੀ ਡਾਂਸ ਫਲੋਰ ‘ਤੇ ਆਈ ਤੇ ਉਸ ਨੇ ਜਯਾ ਬੱਚਨ ਨਾਲ ‘ਪਲੋ ਲਟਕੇ’ ਗਾਣੇ ‘ਤੇ ਡਾਂਸ ਕੀਤਾ। ਪਾਰਟੀ ਇੱਥੇ ਹੀ ਖਤਮ ਨਹੀਂ ਹੋਈ। ਇਸ ਤੋਂ ਬਾਅਦ ਜਯਾ ਬੱਚਨ ਨੇ ਸੋਨਮ ਕਪੂਰ ਨਾਲ ਵੀ ਡਾਂਸ ਕੀਤਾ।

https://www.instagram.com/p/Bh2ZWX6lDwH/

ਸੋਨਮ ਨੇ ਆਪਣੀ ਫ਼ਿਲਮ ‘ਪ੍ਰੇਮ ਰਤਨ ਧਨ ਪਾਇਓ’ ‘ਤੇ ਡਾਂਸ ਕੀਤਾ। ਇਸ ਪਾਰਟੀ ‘ਚ ਇਨ੍ਹਾਂ ਤੋਂ ਇਲਾਵਾ ਐਸ਼ਵਰਿਆ ਰਾਏ ਤੇ ਆਸ਼ਾ ਪਾਰੇਖ ਵੀ ਨਜ਼ਰ ਆਇਆ। ਉਂਝ ਸੋਨਮ ਕਪੁਰ ਦੇ ਵੀ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਹਾਲ ਹੀ ‘ਚ ਸੋਨਮ ਨੂੰ ਮੁੰਬਈ ‘ਚ ਇੱਕ ਸਪਾ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ।