ਮੁੰਬਈ: ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਯੁੱਗ ‘ਚ ਮਸੀਹਾ ਬਣ ਲੋਕਾਂ ਦੀ ਮਦਦ ਕੀਤੀ। ਇਸ ਦੇ ਨਾਲ ਹੀ ਹੁਣ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ‘ਚ ਕਈ ਸਿਤਾਰਿਆਂ ਦੇ ਰਿਐਕਸ਼ਨ ਮਗਰੋਂ ਸੋਨੂੰ ਸੂਦ ਨੇ ਵੀ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸੋਨੂੰ ਸੁਦ ਨੇ ਇਸ ਬਾਰੇ ਸੋਸ਼ਲ ਮੀਡੀਆ ਟਵਿੱਟਰ ‘ਤੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਅਹਿਮ ਗੱਲ ਹੈ ਕਿ ਸੋਨੂੰ ਨੇ ਤਿੰਨ ਸ਼ਬਦਾਂ ਨਾਲ ਹੀ ਕਿਸਾਨਾਂ ਦੇ ਅੰਦੋਲਨ ਦੀ ਤਾਕਤ ਸਮਝਾ ਦਿੱਤੀ ਹੈ।

ਇੱਥੇ ਵੇਖੋ ਸੋਨੂੰ ਸੂਦ ਦਾ ਟਵੀਟ


ਐਕਟਰ ਸੋਨੂੰ ਸੂਦ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਟਵੀਟ ਦੇ ਜ਼ਰੀਏ ਉਸ ਨੇ ਇੱਕ ਵਾਰ ਫੇਰ ਤੋਂ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕਿਸਾਨ ਹਨ ਤਾਂ ਭਾਰਤ ਹੈ। ਸੋਨੂੰ ਨੇ ਟਵੀਟ ਕਰਕੇ ਲਿਖਿਆ ਹੈ- ਕਿਸਾਨ ਹੈ ਭਾਰਤ। ਸੋਨੂੰ ਦਾ ਇਹ ਟਵੀਟ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤੇ ਇਸ 'ਤੇ ਯੂਜ਼ਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕਸੂਤੇ ਘਿਰੇ ਬੀਜੇਪੀ ਲੀਡਰ, ਪਾਰਟੀ ਅੰਦਰੋਂ ਹੀ ਉੱਠੀ ਆਵਾਜ਼

ਸੋਨੂੰ ਸੂਦ ਦਾ ਇਹ ਟਵੀਟ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ ਹੈ। ਜਿੱਥੇ ਕਿਸਾਨ ਸਮਰਥਨ ਕਰਨ ‘ਤੇ ਲੋਕ ਸੋਨੂੰ ਸੂਦ ਦੀ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਸੋਨੂੰ ਦੇ ਟਵੀਟ 'ਤੇ ਨਕਾਰਾਤਮਕ ਫੀਡਬੈਕ ਵੀ ਦੇ ਰਹੇ ਹਨ।

Breaking | Kangana Ranaut ਨੂੰ DSGMC ਦਾ Legal Notice | #FarmerProtest

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904