ਮੁੰਬਈ: ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਦੇਵੀ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਬਾਲੀਵੁੱਡ ਦੇ ਵੱਡੇ ਸਿਤਾਰੇ ਹਾਜ਼ਰ ਸਨ। ਪਹਿਲਾਂ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਅੰਧੇਰੀ ਦੇ ਸੈਲੀਬ੍ਰੇਸ਼ਨ ਸਪੋਰਟਸ ਕਲੱਬ ਵਿੱਚ ਰੱਖੀ ਗਈ ਸੀ। ਇੱਥੋਂ ਦੋ ਵਜੇ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ। ਉਨ੍ਹਾਂ ਦਾ ਸਸਕਾਰ ਵਿਲੇ ਪਾਰਲੇ ਦੇ ਸ਼ਮਸ਼ਾਨ ਘਾਟ ਵਿੱਚ ਹੋਇਆ।

ਦੇਰ ਰਾਤ ਉਨ੍ਹਾਂ ਦੀ ਦੇਹ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਦੁਬਈ ਤੋਂ ਮੁੰਬਈ ਪੁੱਜ ਸੀ। ਇਸ ਤੋਂ ਪਹਿਲਾਂ ਦੁਬਈ ਪਬਲਿਕ ਪ੍ਰਾਸੀਕਿਊਟਰ ਦਫ਼ਤਰ ਨੇ ਅਦਾਕਾਰਾ ਦੀ ਅਚਾਨਕ ਮੌਤ ਸਬੰਧੀ ਸਾਰੇ ਕਿਆਸਾਂ ਨੂੰ ਖ਼ਤਮ ਕਰਦਿਆਂ ਦੇਹ ਪਰਿਵਾਰ ਹਵਾਲੇ ਕਰ ਦਿੱਤੀ ਸੀ। ਦਫ਼ਤਰ ਨੇ ਕਿਹਾ ਕਿ ਵਿਆਪਕ ਜਾਂਚ ਵਿੱਚ ਸਾਫ਼ ਹੋ ਗਿਆ ਹੈ ਕਿ ਮੌਤ ਬੇਹੋਸ਼ੀ ਦੇ ਆਲਮ ਵਿੱਚ ਅਚਾਨਕ ਡੁੱਬਣ ਕਾਰਨ ਹੋਈ ਹੈ।

ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰ ਸਟਾਰ ਵਜੋਂ ਜਾਣੀ ਜਾਂਦੀ 54-ਸਾਲਾ ਸ੍ਰੀਦੇਵੀ ਤਿੰਨ ਦਿਨ ਪਹਿਲਾਂ ਦੁਬਈ ਦੇ ਜੁਮੇਰਾ ਅਮੀਰਾਤ ਟਾਵਰਜ਼ ਹੋਟਲ ਵਿੱਚ ਮ੍ਰਿਤਕ ਪਾਈ ਗਈ ਸੀ।