ਮੁੰਬਈ: ਫਿਲਮ 'ਐ ਦਿਲ ਹੈ ਮੁਸ਼ਕਿਲ' ਤੋਂ ਬਾਅਦ ਸ਼ਾਹਰੁਖ ਖਾਨ ਦੀਆਂ ਫਿਲਮਾਂ 'ਰਈਸ' ਤੇ 'ਡਿਅਰ ਜ਼ਿੰਦਗੀ' ਵੀ ਬਿਨਾਂ ਕਿਸੇ ਅੜਿੱਕੇ ਦੇ ਰਿਲੀਜ਼ ਹੋਣਗੀਆਂ। ਐਮ.ਐਨ.ਐਸ. ਨੇ ਸਾਫ ਕੀਤਾ ਹੈ ਕਿ ਜਿਹੜੀਆਂ ਫਿਲਮਾਂ ਉੜੀ ਅਟੈਕ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀਆਂ ਸਨ, ਉਨ੍ਹਾਂ ਦੀ ਰਿਲੀਜ਼ 'ਤੇ ਰੋਕ ਨਹੀਂ ਲੱਗੇਗੀ ਪਰ ਇਸ ਤੋਂ ਬਾਅਦ ਜੋ ਵੀ ਨਿਰਮਾਤਾ ਪਾਕਿਸਤਾਨੀ ਅਦਾਕਾਰਾਂ ਨੂੰ ਲੈ ਕੇ ਫਿਲਮ ਬਣਾਏਗਾ, ਉਸ ਨੂੰ ਆਰਮੀ ਲਈ 5 ਕਰੋੜ ਰੁਪਏ ਦੇਣੇ ਹੋਣਗੇ।

ਇਹ ਫੈਸਲਾ ਮਹਾਰਾਸ਼ਟਰ ਦੇ ਸੀ.ਐਮ. ਫਡਨਵੀਸ ਦੇ ਘਰ ਲਿਆ ਗਿਆ। ਜਿੱਥੇ ਨਿਰਮਾਤਾਵਾਂ ਦੀ ਐਸੋਸੀਏਸ਼ਨ, ਐਮ.ਐਨ.ਐਸ. ਦੇ ਪ੍ਰਮੁੱਖ ਰਾਜ ਠਾਕਰੇ ਤੇ ਇੰਡਸਟਰੀ ਦੇ ਕਈ ਲੋਕ ਮੌਜੂਦ ਸਨ। ਐਸੋਸ਼ੀਏਸ਼ਨ ਦੇ ਮੁਖੀ ਮੁਕੇਸ਼ ਭੱਟ ਨੇ ਇਸ ਗੱਲ ਦਾ ਭਰੋਸਾ ਦਵਾਇਆ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਬਾਲੀਵੁੱਡ ਨਿਰਮਾਤਾ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਹੀਂ ਕਰੇਗਾ।

ਕਰਨ ਜੌਹਰ ਨੇ ਵੀ ਕਿਹਾ ਹੈ ਕਿ ਉਹ ਜਵਾਨਾਂ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਤੇ ਅੱਗੇ ਤੋਂ ਕਦੇ ਵੀ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਹੀਂ ਕਰਨਗੇ।