ਮੁੰਬਈ: ਅਦਾਕਾਰਾ ਸੰਨੀ ਲਿਓਨੀ ਨੇ ਦਿੱਲੀ ਵਿੱਚ 10,000 ਪ੍ਰਵਾਸੀ ਮਜ਼ਦੂਰਾਂ ਨੂੰ ਖਾਣਾ ਖੁਆਉਣ ਲਈ PETA ਜਾਨੀ People for the Ethical Treatment of Animals ਨਾਲ ਹੱਥ ਮਿਲਾਇਆ ਹੈ। ਇਸ ਫ਼ੂਡ ਕਿੱਟ ਵਿੱਚ ਖਾਣੇ ਦੇ ਨਾਲ ਫਰੂਟਸ ਵੀ ਸ਼ਾਮਲ ਹੋਣਗੇ।


ਇਸ ਮੁਹਿੰਮ ਬਾਰੇ ਗੱਲ ਕਰਦਿਆਂ ਸਨੀ ਲਿਓਨੀ ਨੇ ਕਿਹਾ- "ਅਸੀਂ ਇੱਕ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਹਾਂ, ਪਰ ਏਕਤਾ ਤੇ ਹਮਦਰਦੀ ਨਾਲ ਅਸੀਂ ਇਸ ਤੋਂ ਅੱਗੇ ਨਿਕਲਾਂਗੇ। ਸੰਨੀ ਨੂੰ ਸਾਲ 2016 ਵਿੱਚ PETA ਇੰਡੀਆ ਦਾ ਪਰਸਨ ਆਫ਼ ਦ ਈਅਰ ਦਾ ਨਾਮ ਦਿੱਤਾ ਗਿਆ ਸੀ।


ਸੰਨੀ ਨੇ ਕਿਹਾ, “ਮੈਨੂੰ PETA ਇੰਡੀਆ ਨਾਲ ਦੁਬਾਰਾ ਜੁੜ ਕੇ ਖੁਸ਼ੀ ਹੋ ਰਹੀ ਹੈ। ਇਸ ਵਾਰ ਅਸੀਂ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਪ੍ਰੋਟੀਨ ਨਾਲ ਭਰੇ ਸ਼ਾਕਾਹਾਰੀ ਭੋਜਨ ਮੁਹੱਈਆ ਕਰਵਾਵਾਂਗੇ ਨਾਲ ਹੀ ਹਰ ਲੋੜੀਂਦਾ ਸਾਮਾਨ ਪ੍ਰੋਵਾਈਡ ਕਰਵਾਵਾਂਗੇ।"


ਇਸ ਮੁਸ਼ਕਲ ਸਮੇਂ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਚਿਹਰੇ ਲੋੜਵੰਦਾਂ ਲਈ ਅੱਗੇ ਆਏ ਹਨ। ਸੋਨੂੰ ਸੂਦ ਤਾਂ ਲਗਾਤਾਰ ਹੀ ਜ਼ਰੂਰਤਮੰਦਾਂ ਦੀ ਮਦਦ ਵਿੱਚ ਜੁਟੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਅਜੇ ਦੇਵਗਨ ਨੇ ਮੁੰਬਈ ਵਿੱਚ ਇੱਕ ਕੋਵਿਡ-19 ਹਸਪਤਾਲ ਬਣਾਉਣ ਵਿੱਚ BMC ਦੀ ਮਦਦ ਕੀਤੀ। ਦੂਜੇ ਪਾਸੇ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫੰਡ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ।


ਇਹ ਵੀ ਪੜ੍ਹੋ: Case Against Comedian Sugandha Mishra: ਕਾਮੇਡੀਅਨ ਸੁਗੰਧਾ ਮਿਸ਼ਰਾ ਵਿਰੁੱਧ ਕੇਸ ਦਰਜ, ਵਿਆਹ ਤੋਂ 9 ਦਿਨ ਮਗਰੋਂ ਕੋਰੋਨਾ ਨਿਯਮ ਤੋੜਨ ਦਾ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904