ਫਿਲਮ ' ਐਮ ਐਸ ਧੋਨੀ' ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਸੁਸ਼ਾਂਤ ਸਿੰਘ ਰਾਜਪੂਤ ਨੇ ਆਖਰਕਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਬੋਲਿਆ ਹੈ। ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਅੰਕਿਤਾ ਅਤੇ ਕਰਿਤੀ ਦਾ ਜ਼ਿਕਰ ਕੀਤਾ। ਐਕਸ ਗਰਲਫਰੈਂਡ ਅੰਕਿਤਾ ਬਾਰੇ ਸੁਸ਼ਾਂਤ ਨੇ ਕਿਹਾ, "ਇੱਕ ਰਿਸ਼ਤੇ ਵਿੱਚ ਦੋ ਲੋਕ ਸ਼ਾਮਿਲ ਹੁੰਦੇ ਹਨ। ਜੇਕਰ ਮੈਂ ਅੰਕਿਤਾ ਤੋਂ ਇਜਾਜ਼ਤ ਲਏ ਬਿਨ੍ਹਾਂ ਇਸ ਬਾਰੇ ਕੁਝ ਬੋਲਾਂ, ਤਾਂ ਉਹ ਗਲਤ ਹੋਵੇਗਾ।"



ਸੁਸ਼ਾਂਤ ਨੇ ਇਹ ਵੀ ਕਿਹਾ ਕਿ ਜਦੋਂ ਉਹਨਾਂ ਦਾ ਰਿਸ਼ਤਾ ਠੀਕ ਚੱਲ ਰਿਹਾ ਸੀ, ਉਦੋਂ ਕਿਸੇ ਨੇ ਵਜ੍ਹਾ ਨਹੀਂ ਪੁੱਛੀ, ਤਾਂ ਫਿਰ ਹੁਣ ਕਿਉਂ ਮੰਗ ਰਹੇ ਹਨ ? ਸੁਸ਼ਾਂਤ ਨੇ ਇੱਕ ਟਵੀਟ ਰਾਹੀਂ ਅੰਕਿਤਾ ਦਾ ਪੱਖ ਲਿਆ ਸੀ। ਉਸ 'ਤੇ ਉਹਨਾਂ ਨੇ ਕਿਹਾ, "ਵੈਸੇ ਤਾਂ ਮੈਂ ਇਹਨਾਂ ਖ਼ਬਰਾਂ ਬਾਰੇ ਸੁਣਦਾ ਹੀ ਨਹੀਂ, ਪਰ ਉਹਨਾਂ ਦਿਨਾਂ 'ਚ ਲੋਕ ਮੈਨੂੰ ਪੁੱਛਣ ਲੱਗ ਪਏ ਸਨ। ਇਸ ਲਈ ਮੈਨੂੰ ਟਵੀਟ ਕਰਨਾ ਪਿਆ, ਪਰ ਉਸ ਤੋਂ ਬਾਅਦ ਮੈਂ ਕਦੇ ਪਰਵਾਹ ਨਹੀਂ ਕੀਤੀ।

   


ਫਿਲਹਾਲ ਸੁਸ਼ਾਂਤ ਦਾ ਨਾਂਅ ਅਦਾਕਾਰਾ ਕਰਿਤੀ ਸੇਨਨ ਨਾਲ ਜੋੜਿਆ ਜਾ ਰਿਹਾ ਹੈ। ਇਸ 'ਤੇ ਸੁਸ਼ਾਂਤ ਬੋਲੇ, "ਮੈਂ ਹੁਣ ਸਿੱਖ ਲਿਆ ਹੈ ਕਿ ਕਿਵੇਂ ਆਪਣੇ ਆਪ ਨੂੰ ਇਹਨਾਂ ਅਫਵਾਹਾਂ ਤੋਂ ਦੂਰ ਰੱਖਣਾ ਹੈ।