ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕਸ਼ੀ ਕੇਸ 'ਚ ਹੁਣ ਉਨ੍ਹਾਂ ਦੇ 12 ਸਾਲ ਤਕ ਦੋਸਤ ਰਹੇ ਗਣੇਸ਼ ਹਿਵਰਕਰ ਨੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਕਤਲ 'ਚ ਸੁਸ਼ਾਂਤ ਰਾਜਪੂਤ ਦਾ ਕਰੀਬੀ ਹੋਣ ਦਾ ਦਾਅਵਾ ਕਰਨ ਵਾਲਾ ਨਿਰਮਾਤਾ ਸੰਦੀਪ ਸਿੰਘ ਵੀ ਸ਼ਾਮਲ ਹੈ। ਦੱਸ ਦਈਏ ਕਿ ਕੋਰੀਓਗ੍ਰਾਫਰ ਗਣੇਸ਼ ਨੇ 2007 'ਚ ਸੁਸ਼ਾਂਤ ਦੇ ਡਾਂਸ ਸਿੱਖਣ 'ਚ ਕਾਫੀ ਮਦਦ ਕੀਤੀ ਸੀ। ਉਹ 2019 ਤਕ ਸੁਸ਼ਾਂਤ ਦੇ ਟੱਚ 'ਚ ਸੀ।

ਗਣੇਸ਼ ਨੇ ਏਬੀਪੀ ਨਿਊਜ਼ ਨੂੰ ਦੱਸਿਆ, “ਸੰਦੀਪ ਨਾਲ ਕੰਮ ਕਰਨ ਵਾਲੇ ਨੇੜਲੇ ਵਿਅਕਤੀ ਨੇ ਮੈਨੂੰ ਦੱਸਿਆ ਹੈ ਕਿ ਕਿਵੇਂ ਸੁਸ਼ਾਂਤ ਦੀ ਐਕਸ ਮੈਨੇਜਰ ਦਿਸ਼ਾ ਸਲਿਆਨ ਨੇ ਸੁਸ਼ਾਂਤ ਨੂੰ ਉਸ ਨਾਲ ਦੁਰਵਿਵਹਾਰ ਕਰਨ ਬਾਰੇ ਦੱਸਿਆ ਸੀ, ਜੋ ਸੁਸ਼ਾਂਤ ਜਲਦੀ ਹੀ ਮੀਡੀਆ ਸਾਹਮਣੇ ਦੱਸਣ ਵਾਲਾ ਸੀ। ਉਨ੍ਹਾਂ ਨੇ ਸੰਦੀਪ ਸਿੰਘ ਨੂੰ ਉਹੀ ਗੱਲ ਦੱਸੀ ਤੇ ਸੰਦੀਪ ਨੇ ਇਸ ਨੂੰ ਲੀਕ ਕਰ ਦਿੱਤਾ, ਜਿਸ ਕਾਰਨ ਸੁਸ਼ਾਂਤ ਦੀ ਮੌਤ ਹੋਈ।”

ਗਣੇਸ਼ ਨੇ ਅੱਗੇ ਕਿਹਾ, “ਕਤਲ ਤੋਂ ਇੱਕ ਰਾਤ ਪਹਿਲਾਂ ਸੁਸ਼ਾਂਤ ਦੇ ਘਰ ਪਾਰਟੀ '5-6 ਲੋਕ ਬਾਹਰੋਂ ਆਏ ਸੀ ਤੇ ਸੁਸ਼ਾਂਤ ਦੀ ਮੌਤ ਹੋ ਗਈ ਜਦੋਂ ਉਹ ਉੱਥੇ ਸੀ। ਕਤਲ ਰਾਤ ਜਾਂ ਸਵੇਰੇ ਹੋਇਆ ਸੀ ਪਰ ਮੈਂ ਪਾਰਟੀ ਦੇ ਇਨ੍ਹਾਂ ਸਾਰੇ ਲੋਕਾਂ ਦੇ ਨਾਂ ਜਾਣਦਾ ਹਾਂ ਤੇ ਮੈਂ ਸੀਬੀਆਈ ਨੂੰ ਇਨ੍ਹਾਂ ਸਾਰੇ ਨਾਂਵਾਂ ਦਾ ਖੁਲਾਸਾ ਕਰਨਾ ਚਾਹੁੰਦਾ ਹਾਂ।”

ਇਸ ਦੇ ਨਾਲ ਹੀ ਗਣੇਸ਼ ਨੇ ਕਿਹਾ, 5-6 ਅਗਸਤ ਦੀ ਦਰਮਿਆਨੀ ਰਾਤ 6-7 ਲੋਕ ਮੇਰੇ ਘਰ ਤੋਂ ਬਾਹਰ ਆਏ ਤੇ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ, 'ਤੁਹਾਨੂੰ ਟੀਵੀ 'ਤੇ ਆਉਣ ਦਾ ਬਹੁਤ ਸ਼ੌਂਕ ਹੈ ਨਾ?' ਉਨ੍ਹਾਂ ਨੇ ਮੈਨੂੰ ਅੱਧੇ ਘੰਟੇ ਲਈ ਧਮਕੀਆਂ ਦਿੱਤੀਆਂ। ਅਜਿਹੀ ਸਥਿਤੀ ਵਿੱਚ ਮੈਂ ਓਸ਼ੀਵਾੜਾ ਥਾਣੇ ਫੋਨ ਕੀਤਾ, ਮੈਨੂੰ ਪਹਿਲਾਂ ਐਫਆਈਆਰ ਲਿਖਣ ਲਈ ਕਿਹਾ ਗਿਆ ਤੇ ਤਿੰਨ ਵਾਰ ਬੁਲਾਉਣ ਤੋਂ ਬਾਅਦ ਵੀ ਪੁਲਿਸ ਮੇਰੇ ਘਰ ਨਹੀਂ ਆਈ।”

ਗਣੇਸ਼ ਦਾ ਕਹਿਣਾ ਹੈ ਕਿ ਉਸ ਨੂੰ ਮੁੰਬਈ ਪੁਲਿਸ ‘ਤੇ ਕੋਈ ਭਰੋਸਾ ਨਹੀਂ ਤੇ ਸੀਬੀਆਈ ਨੂੰ ਸੁਸ਼ਾਂਤ ਦੇ ਕਤਲ ਕੇਸ ਦੀ ਜਾਂਚ ਕਰਨੀ ਚਾਹੀਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904