ਮੁੰਬਈ: ਬਾਲੀਵੁੱਡ ਦੀ ਸੂਪਰਹਿੱਟ ਫਿਲਮ 'ਕੁਈਨ' ਦਾ ਹੁਣ ਤਾਮਿਲ ਰੀਮੇਕ ਬਣਨ ਜਾ ਰਿਹਾ ਹੈ। ਇਸ ਰੀਮੇਕ ਵਿੱਚ ਮਸ਼ਹੂਰ ਅਦਾਕਾਰਾ ਤਮੰਨ੍ਹਾ ਭਾਈਆ ਨਜ਼ਰ ਆਏਗੀ। ਤਮੰਨ੍ਹਾ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਤ ਹੈ।


ਤਮੰਨ੍ਹਾ ਨੇ ਕਿਹਾ, "ਜਦ ਮੈਂ ਕੁਈਨ ਵੇਖੀ ਸੀ ਤਾਂ ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦੀ ਸੀ। ਇਸ ਨਹੀਂ ਸੀ ਪਤਾ ਕਿ ਤਾਮਿਲ ਰੀਮੇਕ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਰੀਮੇਕ ਤੋਂ ਵੱਧ ਫਿਲਮ ਇੱਕ ਅਡੈਪਟੇਸ਼ਨ ਹੋਵੇਗੀ ਜਿਸ ਨੂੰ ਤਾਮਿਲ ਦਰਸ਼ਕਾਂ ਦੇ ਹਿਸਾਬ ਨਾਲ ਬਦਲਿਆ ਜਾਏਗਾ।

ਫਿਲਮ ਦਾ ਨਿਰਦੇਸ਼ਨ ਅਦਾਕਾਰਾ ਰੇਵਥੀ ਕਰੇਗੀ। ਜਲਦ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਫਿਲਹਾਲ ਤਾਮਿਲ ਰੀਮੇਕ ਦਾ ਨਾਮ ਰੱਖਿਆ ਨਹੀਂ ਗਿਆ ਹੈ।