ਮੁੰਬਈ: ਸਾਰਾ ਅਲੀ ਖ਼ਾਨ ਤੇ ਕਾਰਤਿਕ ਆਰੀਅਨ ਸਟਾਰਰ ਫ਼ਿਲਮ 'ਲਵ ਆਜ ਕੱਲ੍ਹ-2' ਦਾ ਫਸਟ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ 'ਚ ਸਾਰਾ ਤੇ ਕਾਰਤਿਕ 'ਚ ਸ਼ਾਨਦਾਰ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਪੋਸਟਰ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਤੇ ਸਾਰਾ ਇਕੱਠੇ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨਾਲ ਪਹਿਲੀ ਵਾਰ ਹੋਇਆ ਹੈ ਜਦੋਂ ਦੋਵੇਂ ਵੱਡੇ ਪਰਦੇ 'ਤੇ ਨਜ਼ਰ ਆਉਣਗੇ।

ਇਹ 2009 'ਚ ਆਈ ਫ਼ਿਲਮ 'ਲਵ ਆਜਕੱਲ੍ਹ' ਦਾ ਸੀਕਵਲ ਹੈ ਜਿਸ 'ਚ ਸੈਫ ਅਲੀ ਖ਼ਾਨ ਲੀਡ ਰੋਲ 'ਚ ਨਜ਼ਰ ਆਏ ਸੀ। ਇਸ ਫ਼ਿਲਮ 'ਚ ਦੀਪਿਕਾ ਪਾਦੁਕੋਨ, ਸੈਫ ਦੇ ਨਾਲ ਨਜ਼ਰ ਆਏ ਸੀ। ਇਸ ਫ਼ਿਲਮ ਦੀ ਰਿਲੀਜ਼ ਨੂੰ 10 ਸਾਲ ਹੋਣ ਵਾਲੇ ਹਨ ਤੇ ਪਾਪਾ ਸੈਫ ਤੋਂ ਬਾਅਦ ਇਸ ਫ਼ਿਲਮ ਦੀ ਲੀਡ 'ਚ ਬੇਟੀ ਸਾਰਾ ਨਜ਼ਰ ਆਉਣ ਵਾਲੀ ਹੈ।


ਇਸ ਪੋਸਟਰ ਨੂੰ ਸਾਰਾ ਨੇ ਸ਼ੇਅਰ ਕੀਤਾ ਹੈ ਜਿਸ ਦੇ ਨਾਲ ਹੀ ਉਸ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ। ਫ਼ਿਲਮ ਅਗਲੇ ਮਹੀਨੇ 14 ਫਰਵਰੀ ਨੂੰ ਰਿਲੀਜ਼ ਹੋਵੇਗੀ, ਜਦਕਿ ਇਸ ਦਾ ਟ੍ਰੇਲਰ ਇਸੇ ਸ਼ੁੱਕਰਵਾਰ ਰਿਲੀਜ਼ ਕੀਤਾ ਜਾਵੇਗਾ।

ਇਸ ਫ਼ਿਲਮ ਦੀ ਕਹਾਣੀ 1990 ਤੋਂ 2020 ਤਕ ਦੀ ਕਹਾਣੀ ਦਿਖਾਵੇਗੀ। ਫ਼ਿਲਮ ਦਾ ਡਾਇਰੈਕਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਬੱਸ ਵੇਖਣਾ ਤਾਂ ਇਹ ਹੈ ਕਿ ਕੀ ਸੈਫ ਦੀ ਤਰ੍ਹਾਂ ਸਾਰਾ ਨੂੰ ਵੀ ਔਡੀਅੰਸ ਦਾ ਪਿਆਰ ਮਿਲੇਗਾ।