ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਸਾਰੇ ਟੀਵੀ ਸੀਰੀਅਲਾਂ ਤੇ ਫਿਲਮਾਂ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ। ਲੌਕਡਾਊਨ ਦੌਰਾਨ ਫੈਨਸ ਨੇ 'ਦ ਕਪਿਲ ਸ਼ਰਮਾ ਸ਼ੋਅ' ( the kapil sharma show) ਦੇ ਮਜ਼ੇਦਾਰ ਐਪੀਸੋਡ ਨੂੰ ਵੀ ਖੂਬ ਮਿਸ ਕੀਤਾ ਪਰ ਖਾਸ ਗੱਲ ਇਹ ਹੈ ਕਿ ਕਪਿਲ ਸ਼ਰਮਾ (kapil sharma) ਹੁਣ ਸ਼ੋਅ ਦੀ ਪੂਰੀ ਟੀਮ ਨਾਲ ਵਾਪਸੀ ਦੀ ਤਿਆਰੀ ਕਰ ਰਹੇ ਹਨ।

ਹਾਲ ਹੀ ਵਿੱਚ ਸ਼ੋਅ ਦਾ ਪ੍ਰੋਮੋ ਵੀ ਜਾਰੀ ਕੀਤਾ ਗਿਆ ਹੈ, ਜੋ ‘ਦ ਕਪਿਲ ਸ਼ਰਮਾ ਸ਼ੋਅ’ ਦੇ ਪ੍ਰਸ਼ੰਸਕਾਂ ਦਾ ਬਹੁਤ ਸਾਰਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਪ੍ਰੋਮੋ 'ਚ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਲੌਕਡਾਊਨ ਤੋਂ ਬਾਅਦ ਆਉਣ ਵਾਲੇ ਐਪੀਸੋਡ ਦੇ ਪਹਿਲੇ ਸੈਲੀਬ੍ਰਿਟੀ ਗੈਸਟ ਦਾ ਖੁਲਾਸਾ ਖੁਦ ਕਪਿਲ ਸ਼ਰਮਾ ਨੇ ਇੰਟਰਵਿਊ ਦੌਰਾਨ ਕੀਤਾ ਸੀ।



'ਦ ਕਪਿਲ ਸ਼ਰਮਾ ਸ਼ੋਅ' ਦੇ ਇਸ ਪ੍ਰੋਮੋ 'ਚ ਦੇਖਿਆ ਗਿਆ ਹੈ ਕਿ ਸਪਨਾ ਯਾਨੀ ਕ੍ਰਿਸ਼ਨਾ ਅਭਿਸ਼ੇਕ (Krushna Abhishek), ਬੱਚਾ ਯਾਦਵ ਯਾਨੀ ਕਿਕੂ ਸ਼ਾਰਦਾ (Kiku Sharda), ਭਾਰਤੀ ਸਿੰਘ (Bharti Singh) ਤੇ ਸੁਮੋਨਾ ਚੱਕਰਵਰਤੀ (sumona chakraborty) ਸ਼ੋਅ ਦੀ ਸ਼ੁਰੂਆਤ ਲਈ ਅੰਦੋਲਨ ਕਰ ਰਹੇ ਹਨ। ਉਦੋਂ ਹੀ ਕਪਿਲ ਸ਼ਰਮਾ ਆਉਂਦੇ ਹਨ ਤੇ ਸਟੇਜ 'ਤੇ ਝਾੜੂ ਲਾਉਣ ਲੱਗ ਜਾਂਦੇ ਹਨ। ਇਸ 'ਤੇ ਕਪਿਲ ਸ਼ਰਮਾ ਕਹਿੰਦਾ ਹੈ ਕਿ ਕੁਝ ਹੋਰ ਦਿਨ ਬੈਠੋ, ਸੁੰਡ ਤੇ ਪੁੱਛ ਵੀ ਬਾਹਰ ਆ ਜਾਵੇਗੀ। ਕਿਕੂ ਸ਼ਾਰਦਾ ਤੋਂ ਬਾਅਦ ਕ੍ਰਿਸ਼ਨ ਤੇ ਭਾਰਤੀ ਸਿੰਘ ਨੇ ਵੀ ਕਪਿਲ ਸ਼ਰਮਾ ਨੂੰ ਸ਼ੋਅ ਸ਼ੁਰੂ ਕਰਨ ਦੀ ਬੇਨਤੀ ਕੀਤੀ।

ਸ਼ੋਅ ਦਾ ਪ੍ਰੋਮੋ ਕਪਿਲ ਸ਼ਰਮਾ ਤੇ ਭਾਰਤੀ ਸਿੰਘ ਦੇ ਰਾਜ਼ ਖੋਲ੍ਹ ਰਿਹਾ ਹੇ। ਇਸ ਦੇ ਆਉਣ ਵਾਲੇ ਐਪੀਸੋਡ ਬਾਰੇ ਗੱਲ ਕਰੀਏ ਤਾਂ ਕਪਿਲ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਸ਼ੋਅ ਦੇ ਪਹਿਲੇ ਮਹਿਮਾਨ ਸੋਨੂੰ ਸੂਦ ਹੋਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904