ਚੰਡੀਗੜ੍ਹ: ਸਦਾਬਹਾਰ ਬਾਲੀਵੁੱਡ ਕਲਾਕਾਰ ਤੇ ਆਪਣੇ ਜ਼ਮਾਨੇ ਦੇ ਹੀ-ਮੈਨ (He-man) ਧਰਮਿੰਦਰ ਦਾ ਦਿਲ ਦੁਖੀ ਹੈ। ਉਨ੍ਹਾਂ ਦੀ ਇਸ ਉਦਾਸੀ ਦਾ ਕਾਰਨ ਲੁਧਿਆਣਾ ਦਾ ‘ਰੇਖੀ ਸਿਨੇਮਾ ਹਾਲ’ ਹੈ। 1933 ਵਿਚ ਬਣੇ ਇਸ ਥੀਏਟਰ ਨਾਲ ਧਰਮਿੰਦਰ (Dharmendra ) ਦਾ ਬਹੁਤ ਖ਼ਾਸ ਲਗਾਅ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਮਸ਼ਹੂਰ ਸਿਨੇਮਾਘਰਾਂ ਦੀ ਤਰਸਯੋਗ ਸਥਿਤੀ ਨੇ ਉਨ੍ਹਾਂ ਨੂੰ ਉਦਾਸ ਕੀਤਾ ਹੈ।


ਧਰਮਿੰਦਰ ਨੇ ਟਵੀਟ ਕਰਕੇ ਇਸਦੀ ਹਾਲਤ ‘ਤੇ ਚਿੰਤਾ ਜ਼ਾਹਰ ਕੀਤੀ। ਧਰਮਿੰਦਰ ਨੇ ਇਸ ਦੀ ਖਸਤਾ ਹਾਲਤ ਇਮਾਰਤ ਪੋਸਟ ਕਰ ਟਵੀਟ ਕੀਤਾ, "ਰੇਖੀ ਸਿਨੇਮਾ ਲੁਧਿਆਣਾ... ਇੱਥੇ ਅਣਗਿਣਤ ਫਿਲਮਾਂ ਦੇਖੀਆਂ ਹਨ... ਇਸ ਚੁੱਪ ਨੂੰ ਵੇਖ ਕੇ ਮੇਰਾ ਦਿਲ ਉਦਾਸ ਹੋ ਗਿਆ।"



ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਾ ਬਚਪਨ ਲੁਧਿਆਣਾ ਵਿਚ ਬਤੀਤ ਹੋਇਆ ਹੈ, ਇਸ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਉਸ ਸਮੇਂ ਉਹ ਬੱਦੋਵਾਲ, ਲੁਧਿਆਣਾ ਵਿੱਚ ਰਹਿੰਦੇ ਸੀ। ਜਿਵੇਂ ਹੀ ਧਰਮਿੰਦਰ ਨੇ ਰੇਖੀ ਸਿਨੇਮਾ ਬਾਰੇ ਟਵੀਟ ਕੀਤਾ, ਉਨ੍ਹਾਂ ਦੇ ਫੈਨਸ ਨੇ ਪੋਸਟ ਨੂੰ ਰੀਟਵੀਟ ਕਰਨਾ ਸ਼ੁਰੂ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਪ੍ਰਸ਼ੰਸਕਾਂ ਨੇ ਰੀ-ਟਵੀਟ ਰਾਹੀਂ ਜੋ ਵੀ ਪ੍ਰਸ਼ਨ ਪੁੱਛੇ, ਧਰਮਿੰਦਰ ਨੇ ਉਨ੍ਹਾਂ ਦਾ ਜਵਾਬ ਵੀ ਦਿੱਤੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904