Shocking Revelation By Celebs: ਮਨੋਰੰਜਨ ਉਦਯੋਗ ਓਨਾ ਗਲੈਮਰਸ ਨਹੀਂ ਹੈ ਜਿੰਨਾ ਇਹ ਬਾਹਰੋਂ ਦਿਖਾਈ ਦਿੰਦਾ ਹੈ। ਸੈਲੇਬਸ ਬੇਸ਼ੱਕ ਬਾਹਰੋਂ ਖੁਸ਼ ਦਿਖਾਈ ਦਿੰਦੇ ਹਨ ਪਰ ਅੰਦਰੋਂ ਵੀ ਓਨੇ ਹੀ ਦੁਖੀ ਹੁੰਦੇ ਹਨ, ਉਹ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਚਿਹਰਿਆਂ 'ਤੇ ਦਿਖਾਉਣ ਨਹੀਂ ਦਿੰਦੇ ਹਨ। ਸੰਘਰਸ਼ ਦੇ ਦਿਨਾਂ ਦੌਰਾਨ ਸੈਲੇਬ੍ਰਿਟੀਜ਼ ਨੂੰ ਕਈ ਮੁਸ਼ਕਿਲ ਹਾਲਾਤਾਂ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਵਿੱਚ ਕਈ ਵਾਰ ਕਲਾਕਾਰਾਂ ਦੇ ਮਨ ਵਿੱਚ ਆਤਮਹੱਤਿਆ ਦੇ ਖ਼ਿਆਲ ਆਉਂਦੇ ਹਨ। ਅਜਿਹੇ ਕਈ ਕਲਾਕਾਰ ਹਨ ਜਿਨ੍ਹਾਂ ਨੇ ਸੰਘਰਸ਼ ਦੇ ਦਿਨਾਂ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਹਾਲਾਤ ਸੁਧਰ ਗਏ ਹਨ ਤਾਂ ਉਹ ਇੰਡਸਟਰੀ ਦੇ ਸਟਾਰ ਬਣ ਗਏ ਹਨ। ਅੱਜ ਅਸੀ ਤੁਹਾਨੂੰ ਉਨ੍ਹਾਂ ਬਾਰੇ ਦੱਸਾਂਗੇ।
ਮ੍ਰਿਣਾਲ ਠਾਕੁਰ
ਮ੍ਰਿਣਾਲ ਹੁਣ ਨਾ ਸਿਰਫ ਬਾਲੀਵੁੱਡ ਬਲਕਿ ਦੱਖਣ ਭਾਰਤ ਵਿੱਚ ਵੀ ਇੱਕ ਚੋਟੀ ਦੀ ਅਭਿਨੇਤਰੀ ਬਣ ਗਈ ਹੈ। ਫਿਲਮ ਨਿਰਮਾਤਾ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸਨੇ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲਿਆ ਸੀ। ਮ੍ਰਿਣਾਲ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ। ਇਸ ਤੋਂ ਬਾਅਦ ਫਿਲਮਾਂ 'ਚ ਐਂਟਰੀ ਕੀਤੀ। ਮ੍ਰਿਣਾਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਸੰਘਰਸ਼ ਦੇ ਦਿਨਾਂ 'ਚ ਉਨ੍ਹਾਂ ਦੀ ਕਿੱਤੇ ਗੱਲ ਨਹੀਂ ਬਣ ਪਾਉਂਦੀ ਸੀ ਤਾਂ ਉਸ ਨੇ ਟਰੇਨ ਅੱਗੇ ਛਾਲ ਮਾਰਨ ਦਾ ਫੈਸਲਾ ਕੀਤਾ ਸੀ। ਆਤਮਹੱਤਿਆ ਦੇ ਖ਼ਿਆਲ ਉਸ ਦੇ ਮਨ ਵਿੱਚ ਵਾਰ-ਵਾਰ ਆ ਰਹੇ ਸੀ।
ਅਮਿਤ ਸਾਧ
ਅਮਿਤ ਸਾਧ ਨੇ ਕਈ ਹਿੱਟ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਸੁਸ਼ਾਂਤ ਨਾਲ ਫਿਲਮ 'ਕਾਈ ਪੋ ਛੇ' ਵਿੱਚ ਕੰਮ ਕੀਤਾ ਸੀ। ਅਮਿਤ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਇਕ ਸਮੇਂ ਉਨ੍ਹਾਂ ਨੇ ਐਕਟਿੰਗ ਛੱਡਣ ਦਾ ਮਨ ਬਣਾ ਲਿਆ ਸੀ। ਇਕ ਸਮਾਂ ਅਜਿਹਾ ਆਇਆ ਜਦੋਂ ਉਸ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ। ਅਮਿਤ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਚਾਰ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਮਨੋਜ ਬਾਜਪਾਈ
ਮਨੋਜ ਬਾਜਪਾਈ ਦਾ ਇੰਡਸਟਰੀ 'ਚ ਇਕ ਵੱਖਰਾ ਸਥਾਨ ਹੈ। ਉਨ੍ਹਾਂ ਬਚਪਨ ਵਿੱਚ ਹੀ ਸੋਚ ਲਿਆ ਸੀ ਕਿ ਉਹ ਇੱਕ ਅਭਿਨੇਤਾ ਬਣੇਗਾ। ਜਦੋਂ ਉਨ੍ਹਾਂ ਨੂੰ ਐੱਨਐੱਸਡੀ ਵਿੱਚ ਦਾਖ਼ਲਾ ਨਾ ਮਿਲਿਆ ਤਾਂ ਉਹ ਬਹੁਤ ਟੁੱਟ ਗਏ ਸੀ ਅਤੇ ਉਨ੍ਹਾਂ ਦੇ ਮਨ ਵਿੱਚ ਖ਼ੁਦਕੁਸ਼ੀ ਕਰਨ ਦਾ ਖ਼ਿਆਲ ਆਇਆ ਸੀ। ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।