ਮੁੰਬਈ: ਅਦਾਕਾਰਾ ਟਵਿੰਕਲ ਖੰਨਾ ਦੇ ਅਕਸ਼ੇ ਕੁਮਾਰ ਨਾਲ ਵਿਆਹ ਨੂੰ ਹੁਣ ਕਾਫੀ ਸਮਾਂ ਹੋ ਗਿਆ ਹੈ ਪਰ ਟਵਿੰਕਲ ਅਜੇ ਵੀ ਆਪਣੇ ਨਾਮ ਅੱਗੇ ਖੰਨਾ ਲਾਉਂਦੀ ਹੈ ਨਾ ਕਿ ਕੁਮਾਰ। ਹਾਲ ਹੀ ਵਿੱਚ ਟਵਿੰਕਲ ਦੇ ਇੱਕ ਫੈਨ ਨੇ ਉਨ੍ਹਾਂ ਨੂੰ ਟਵਿਟਰ 'ਤੇ ਇਹ ਸਵਾਲ ਪੁੱਛ ਲਿਆ। ਬੇਹੱਦ ਹਾਜ਼ਰ ਜਵਾਬੀ ਅੰਦਾਜ਼ ਵਿੱਚ ਟਵਿੰਕਲ ਨੇ ਇਸ ਦਾ ਜਵਾਬ ਵੀ ਦੇ ਦਿੱਤਾ।

 


ਟਵਿੰਕਲ ਨੇ ਲਿਖਿਆ, ਹਾਲਾਂਕਿ ਕਈ ਵਾਰ ਇਹ ਸਵਾਲ ਮੇਰੇ ਤੋਂ ਪੁੱਛਿਆ ਜਾਂਦਾ ਹੈ ਪਰ ਇਸ ਵਾਰ ਇਹ ਜਨਾਬ ਇਸ ਨੂੰ ਪੁੱਛ ਰਹੇ ਹਨ। ਮੈਂ ਟਵਿੰਕਲ ਖੰਨਾ ਸੀ ਤੇ ਰਹਾਂਗੀ ਹਮੇਸ਼ਾ, ਮੇਰਾ ਵਿਆਹ ਹੋਇਆ ਹੈ ਕਿ ਨਾ ਕਿ ਬਰੈਂਡ ਲਾ ਦਿੱਤਾ ਗਿਆ ਹੈ।

ਸੋ ਟਵਿੰਕਲ ਨੇ ਫਨੀ ਅੰਦਾਜ਼ ਵਿੱਚ ਕਾਫੀ ਗਹਿਰੀ ਗੱਲ ਕਹਿ ਦਿੱਤੀ। ਟਵਿੰਕਲ ਅਕਸਰ ਆਪਣੇ ਫੈਨਸ ਨੂੰ ਇਸੇ ਤਰ੍ਹਾਂ ਚੌਕਾਉਂਦੀ ਰਹਿੰਦੀ ਹੈ।