Urvashi Rautela Dangerous Stunt : ਬਾਲੀਵੁੱਡ ਅਦਾਕਾਰਾ ਊਰਵਸ਼ੀ ਰੋਤੇਲਾ (Urvashi Rautela) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਆਪਣੇ ਫੈਨਜ਼ ਲਈ ਉਹ ਖਾਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਊਰਵਸ਼ੀ ਦੀ ਖਾਸ ਗੱਲ ਇਹ ਹੈ ਕਿ ਉਹ ਆਪਣੇ ਫੈਨਜ਼ ਨੂੰ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ ਜਿਸ ਦੇ ਕਾਰਨ ਫੈਨਜ਼ ਉਹਨਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਊਰਵਸ਼ੀ ਦੇ ਇੰਸਟਾਗ੍ਰਾਸ 'ਤੇ 45 ਮਿਲੀਅਨ ਫੌਲੋਅਰਸ (45 Million Followers) ਹੋ ਗਏ ਹਨ ਜਿਸਦੀ ਖੁਸ਼ੀ ਉਹਨਾਂ ਨੇ ਸ਼ੋਸ਼ਲ ਮੀਡੀਆ 'ਤੇ ਜ਼ਾਹਰ ਕੀਤੀ ਹੈ ਅਤੇ ਇੱਕ ਖਤਰਨਾਕ ਸਟੰਟ ਕੀਤਾ ਹੈ ਅਤੇ ਵੀਡੀਓ ਸ਼ੇਅਰ ਕੀਤੀ ਹੈ।


 


ਖਤਰਨਾਲ ਸਟੰਟ


ਊਰਵਸ਼ੀ ਰੋਤੇਲਾ ਨੇ 45 ਮਿਲੀਅਨ ਫੌਲੋਅਰਸ ਹੋਣ ਦੇ ਬਾਅਦ ਖਤਰਨਾਕ ਸਟੰਟ ਕਰਕੇ ਇਸਦਾ ਸੈਲੀਬ੍ਰੇਸ਼ਨ ਕੀਤਾ ਹੈ। ਵੀਡੀਓ 'ਚ ਉਹ ਦੁਨੀਆ ਦੇ ਟਾਪ ਦੇ ਸਲਾਈਡ 'ਤੇ ਨਜ਼ਰ ਆ ਰਹੀ ਹੈ। ਇਹ ਗਲਾਸ ਬੌਟਮ ਸਲਾਈਡ ਹੈ ਜੋ ਕਿ ਦੁਬਈ 'ਚ ਸਥਿਤ ਹੈ। ਇਸ ਸਲਾਈਡ ਦੇ ਜ਼ਰੀਏ ਪੂਰੇ ਦੁਬਈ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਊਰਵਸ਼ੀ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਕੱਚ ਦੇ ਫ੍ਰੇਮ 'ਚ ਸਲਾਈਡ ਕਰਦੇ ਹੋਏ ਉੱਥੇ ਜ਼ਰਾ ਵੀ ਡਰੀ ਨਜ਼ਰ ਨਹੀਂ ਆ ਰਹੀ ਸੀ।






ਊਰਵਸ਼ੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ  - ਓਐੱਮਜੀ 45 ਮਿਲੀਅਨ। ਦੁਨੀਆ ਦੇ ਟਾਪ ਤੋੋਂ ਸਲਾਈਡ ਕਰ ਰਹੀ ਹਾਂ। ਆਈ ਲਵ ਯੂ। ਗਲਾਸ ਬਾਟਨ ਸਲਾਈਡ 'ਚ ਜਸ਼ਨ ਮਨਾ ਰਹੀ ਹਾਂ। ਊਰਵਸ਼ੀ ਦਾ ਇਹ ਵੀਡੀਓ ਉਹਨਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ 7 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਊਰਵਸ਼ੀ ਦੇ ਫੈਨਜ਼ ਖੁਦ ਨੂੰ ਕਮੈਂਟ ਕਰਨ ਤੋਂ ਵੀ ਰੋਕ ਨਹੀਂ ਪਾ ਰਹੇ ਹਨ। ਇੱਕ ਫੈਨ ਨੇ ਕਮੈਂਟ ਕੀਤਾ- ਮੁਬਾਰਕ ਹੋਵੇ। ਉੱਥੇ ਹੀ ਦੂਸਰੇ ਨੇ ਲਿਖਿਆ- ਸ਼ਾਨਦਾਰ ।


ਇਹ ਵੀ ਪੜ੍ਹੋ: Pushpa ਤੋਂ Jathi Ratnalu ਤੱਕ ਇਹ ਤੇਲਗੂ ਫਿਲਮਾਂ 2021 ਦੀਆਂ ਹਨ ਸੁਪਰਹਿਟ ਫਿਲਮਾਂ


 


ਵਰਕਫ੍ਰੰਟ ਦੀ ਗੱਲ ਕਰੀਏ ਤਾਂ ਊਰਵਸ਼ੀ ਜਲਦ ਹੀ ਰਣਦੀਪ ਹੁੱਡਾ (Randeep hooda) ਦੇ ਨਾਲ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ। ਉਹਨਾਂ ਕੋਲ ਇਸ ਸਮੇਂ ਪ੍ਰਾਜੈਕਟਸ ਦੀ ਲਾਈਨ ਲੱਗੀ ਹੋਈ ਹੈ। ਉਹ ਬਾਲੀਵੁੱਡ ਦੇ ਨਾਲ ਤੇਲਗੂ ਫਿਲਮਾਂ 'ਚ ਵੀ ਜਲਦ ਹੀ ਨਜ਼ਰ ਆਉਣ ਵਾਲੀਆਂ ਹਨ। ਉਹ ਦ ਲੈਜੇਂਡ ਤੋਂ ਤੇਲਗੂ ਇੰਡੱਸਟਰੀ 'ਚ ਕਦਮ ਰੱਖਣ ਜਾ ਰਹੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490