ਮੁੰਬਈ: ਬਾਲੀਵੁੱਡ ਦੀ ਹੌਟ ਐਕਟਰਸ ਉਰਵਸ਼ੀ ਰੌਤੇਲਾ (Urvashi Rautela) ਆਪਣੀਆਂ ਗਲੈਮਰਸ ਅਦਾਵਾਂ ਕਰਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਪਰ ਹਾਲ ਹੀ ਵਿੱਚ ਪੋਸਟ ਕੀਤੀ ਗਈ ਉਸ ਦੀ ਇੱਕ ਤਸਵੀਰ ਕਾਰਨ ਉਹ ਕਾਫ਼ੀ ਡਰੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਇਸ ਦਾ ਕਾਰਨ ਹੈ ਕਿ ਉਨ੍ਹਾਂ ਦੀ ਮਾਂ ਵੱਲੋਂ ਉਸ ਨੂੰ ਭੇਜੀ ਵਿਰਾਟ ਕੋਹਲੀ (virat kohli) ਦੀ ਇੱਕ ਤਸਵੀਰ ਜਿਸ 'ਚ ਕੋਹਲੀ ਆਪਣੀ ਮਾਂ ਨਾਲ ਚਾਹ ਬਣਾਉਂਦੇ ਦਿਖਾਈ ਦੇ ਰਹੇ ਹਨ।



ਵਿਰਾਟ ਦੀ ਇਸ ਥ੍ਰੋਬੈਕ ਫੋਟੋ ਨੂੰ ਦੇਖ ਕੇ ਉਰਵਸ਼ੀ ਆਪਣੀ ਮਾਂ ਦੇ ਮਕਸਦ ਨੂੰ ਸਮਝਣ ਵਿੱਚ ਅਸਮਰੱਥ ਹੈ। ਇਸ ਫੋਟੋ ਦੇ ਰਾਜ਼ ਨੂੰ ਸੁਲਝਾਉਣ ਲਈ ਐਕਟਰਸ ਨੇ ਆਪਣੇ ਪ੍ਰਸ਼ੰਸਕਾਂ ਦੀ ਮਦਦ ਵੀ ਲਈ। ਉਸ ਨੇ ਵਿਰਾਟ ਕੋਹਲੀ ਦੀ ਚਾਹ ਬਣਾਉਣ ਦੀ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਤੇ ਲੋਕਾਂ ਨੂੰ ਪੁੱਛਿਆ, ਕੀ ਤੁਸੀਂ ਦੱਸ ਸਕਦੇ ਹੋ ਇਸ ਦਾ ਮਤਲਬ ਕੀ ਹੈ।


ਉਰਵਸ਼ੀ ਨੇ ਜਿਵੇਂ ਹੀ ਇਸ ਬਾਰੇ ਪੁੱਛਿਆ, ਇਸ ਫੋਟੋ 'ਤੇ ਟਿੱਪਣੀਆਂ ਦਾ ਹੜ੍ਹ ਆ ਗਿਆ। ਲੋਕ ਕਈ ਅੰਦਾਜ਼ੇ ਲਾ ਰਹੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਫੈਨਸ ਦਾ ਮੰਨਣਾ ਹੈ ਕਿ ਉਰਵਸ਼ੀ ਦੀ ਮਾਂ ਆਪਣੀ ਧੀ ਲਈ ਕ੍ਰਿਕਟਰ ਵਿਰਾਟ ਕੋਹਲੀ ਵਰਗਾ ਮੁੰਡਾ ਚਾਹੁੰਦੀ ਹੈ। ਇਸ ਦੇ ਨਾਲ ਹੀ ਕੁਝ ਯੂਜਰਜ਼ ਇਸ ਨੂੰ ਉਰਵਸ਼ੀ ਦੇ ਵਿਆਹ ਦੇ ਸੰਕੇਤ ਮੰਨ ਰਹੇ ਹਨ। ਯੂਜ਼ਰਸ ਜਾ ਕਹਿਣਾ ਹੈ ਕਿ ਸ਼ਾਇਦ ਉਰਵਸ਼ੀ ਦੀ ਮਾਂ ਨੂੰ ਆਪਣੀ ਧੀ ਲਈ ਸੰਪੂਰਨ ਲਾੜਾ ਮਿਲ ਗਿਆ ਹੈ।


ਇਹ ਵੀ ਪੜ੍ਹੋ: ਨਵੰਬਰ ’84 ਸਿੱਖ ਕਤਲੇਆਮ: ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904