ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ (84 Riots) ’ਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਕਾਂਗਰਸ ਦੇ 74 ਸਾਲਾ ਸਾਬਕਾ ਆਗੂ ਸੱਜਣ ਕੁਮਾਰ (Sajjan Kumar) ਦੀ ਜ਼ਮਾਨਤ ਅਰਜ਼ੀ ਉੱਤੇ ਅੱਜ ਸੁਪਰੀਮ ਕੋਰਟ (Supreme Court) ’ਚ ਸੁਣਵਾਈ ਹੋਣੀ ਤੈਅ ਹੈ।


ਸੱਜਣ ਕੁਮਾਰ ਉੱਤੇ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਰਾਜ ਨਗਰ ਇਲਾਕੇ ਦੇ ਇੱਕ ਸਿੱਖ ਪਰਿਵਾਰ ਦੇ ਪੰਜ ਮੈਂਬਰਾਂ ਦਾ ਵਹਿਸ਼ੀਆਨਾ ਢੰਗ ਨਾਲ ਕਤਲ ਕਰਨ ਦੇ ਦੋਸ਼ ਸਨ ਤੇ ਅਦਾਲਤ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਜਾ ਚੁੱਕੀ ਹੈ।


ਅੱਜ ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬਡੇ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ ਵੱਲੋਂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਕੀਤੀ ਜਾਣੀ ਹੈ। ਜਸਟਿਸ ਏਐਸ ਬੋਪੰਨਾ ਅਤੇ ਜਸਟਿਸ ਵੀ. ਰਾਮਾਸੁਬਰਾਮਨੀਅਨ ਇਸ ਬੈਂਚ ਦੇ ਬਾਕੀ ਦੇ ਦੋ ਮੈਂਬਰ ਹਨ।


ਦਸੰਬਰ 2018 ਤੋਂ ਜੇਲ੍ਹ ’ਚ ਕੈਦ ਸੱਜਣ ਕੁਮਾਰ ਨੇ ਆਪਣੀ ਤਾਜ਼ਾ ਜ਼ਮਾਨਤ ਅਰਜ਼ੀ ਵਿੱਚ ਸਿਹਤ ਖ਼ਰਾਬ ਹੋਣ ਦੀ ਦਲੀਲ ਰੱਖੀ ਹੈ। ਉਸ ਨੂੰ 17 ਦਸੰਬਰ, 2018 ਨੂੰ ਦਿੱਲੀ ਦੀ ਇੱਕ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।


ਇਹ ਵੀ ਪੜ੍ਹੋ: ਮੁੜ ਤਿਆਰ ਹੈ ਗੀਤਾਂ ਦੀ ਮਸ਼ੀਨ 'ਕਰਨ ਔਜਲਾ', ਖਾਸ ਐਲਬਮ ਦੀ ਤਿਆਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904