ਚੰਡੀਗੜ੍ਹ: ਪੰਜਾਬੀ ਸਿੰਗਰ ਕਰਨ ਔਜਲਾ (Karan Aujla) ਆਪਣੇ ਗੀਤਾਂ ਨਾਲ ਨੌਜਵਾਨਾਂ 'ਚ ਕਾਫ਼ੀ ਫੇਮਸ ਹੈ। ਉਸ ਦੇ ਗਾਣਿਆਂ ਦੀ ਉਡੀਕ ਹਰ ਪੰਜਾਬੀ ਨੂੰ ਬੇਸਬਰੀ ਨਾਲ ਹੁੰਦੀ ਹੈ। ਇਸੇ ਕਰਕੇ ਨੌਜਵਾਨਾਂ ਵੱਲੋਂ ਉਸ ਨੂੰ ਗੀਤਾਂ ਦੀ ਮਸ਼ੀਨ ਦਾ ਨਾਂ ਦਿੱਤਾ ਹੋਇਆ ਹੈ। ਹੁਣ ਕਰਨ ਔਜਲਾ ਦੇ ਫੈਨਸ ਲਈ ਵੱਡੀ ਖੁਸ਼ਖ਼ਬਰੀ ਹੈ ਕਿ ਉਹ ਆਪਣੀ ਐਲਬਮ ਦੀ ਤਿਆਰੀ 'ਚ ਲੱਗਿਆ ਹੋਇਆ ਹੈ।

ਦੱਸ ਦਈਏ ਕਿ ਕਰਨ ਦੀ ਹਾਲ ਹੀ ਵਿੱਚ ਮਿਊਜ਼ਿਕ ਲੇਬਲ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼, ਕੰਪਨੀ ਦੇ ਡਾਇਰੈਕਟਰ, ਸਤਵਿੰਦਰ ਸਿੰਘ ਕੋਹਲੀ ਤੇ ਸੇਲਿਬ੍ਰਿਟੀ ਮੈਨੇਜਰ ਤਰਨ ਬਜਾਜ ਨਾਲ ਤਸਵੀਰ ਸਾਹਮਣੇ ਆਈ ਹੈ। ਇਸ ਫੋਟੋ 'ਚ ਉਸ ਫੋਟੋ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਰਨ ਆਪਣੇ ਫੈਨਸ ਦੇ ਲਈ ਨਵੀਂ ਐਲਬਮ ਲੈ ਕੇ ਆ ਰਿਹਾ ਹੈ।




ਕਰਨ ਨੇ ਪਹਿਲਾਂ ਵੀ ਆਪਣੀ ਐਲਬਮ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਚਰਚਾ ਕੀਤੀ ਸੀ ਤੇ ਹੁਣ ਸਪੀਡ ਰਿਕਾਰਡਸ ਨਾਲ ਡੀਲ ਹੋ ਗਈ ਹੈ। ਗੀਤਾਂ ਦੀ ਮਸ਼ੀਨ ਕਰਨ ਨੇ ਐਲਬਮ ਦੀ ਪੂਰੀ ਤਿਆਰੀ ਖਿੱਚ ਲਈ ਹੈ। ਯਾਨੀ ਕਿ ਗੀਤਾਂ ਦੀ ਮਸ਼ੀਨ ਹੁਣ ਬੈਕ-ਟੂ-ਬੈਕ ਫਾਇਰ ਕਰਨ ਲਈ ਤਿਆਰ ਹੈ।

ਦੱਸ ਦਈਏ ਕਿ ਇੰਡਸਟਰੀ 'ਚ ਕਰਨ ਔਜਲਾ ਦੀ ਚਰਚਾ ਅੱਜ ਕੱਲ੍ਹ ਹਰ ਪਾਸੇ ਹੈ। ਇਹ ਗਾਇਕ ਤੇ ਗੀਤਕਾਰ ਆਪਣੇ ਕਰੀਅਰ ਤੇ ਪੰਜਾਬੀ ਉਦਯੋਗ ਨੂੰ ਨਵੇਂ ਪੱਧਰ 'ਤੇ ਲੈ ਗਿਆ ਹੈ। ਕਰਨ ਨੂੰ ਸੁਪਰਹਿੱਟ ਟ੍ਰੈਕਸ ਲਈ ਜਾਣਿਆ ਜਾਂਦਾ ਹੈ।


ਇਹ ਵੀ ਪੜ੍ਹੋ: ਨਵਜੋਤ ਸਿੱਧੂ ਅਗਲੇ ਹਫਤੇ ਕਰਨਗੇ 'ਧਮਾਕਾ', ਕੈਪਟਨ ਨਾਲ ਮੀਟਿੰਗ ਮਗਰੋਂ ਅਹਿਮ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904