ਰਣਜੀਤ ਬਾਵਾ ਤੇ ਜੱਸੀ ਗਿੱਲ ਦੀ ਅਗਲੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਫ਼ਿਲਮ 27 ਅਗਸਤ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਓਮਜੀ ਸਟਾਰ ਸਟੂਡੀਓਸ ਦੀ ਪ੍ਰੋਡਕਸ਼ਨ 'ਚ ਬਣੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' 'ਚ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ ਤੇ ਤਾਨੀਆ ਦਾ ਅਹਿਮ ਕਿਰਦਾਰ ਹੈ।


 


ਕੌਮੇਡੀ ਤੜਕਾ ਹੁਣ ਦੋ ਗੁਨਾ ਹੋਣ ਵਾਲਾ ਹੈ। ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਸਾਲ 2013 'ਚ ਆਈ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' ਦਾ ਰੀਮੇਕ ਹੈ। ਜਿਸ 'ਚ ਜਸਵਿੰਦਰ ਭੱਲਾ ਦੇ ਨਾਲ ਅਮਰਿੰਦਰ ਗਿੱਲ, ਹਰੀਸ਼ ਵਰਮਾ, ਯੁਵਿਕਾ ਚੌਧਰੀ, ਇਹਾਣਾ ਢਿੱਲੋਂ, ਅਮਰ ਨੂਰੀ ਤੇ ਰਾਣਾ ਰਣਬੀਰ ਵਰਗੇ ਚਿਹਰੇ ਨਜ਼ਰ ਆਏ ਸੀ।



 


ਇਹ ਵੀ ਪੜ੍ਹੋ: ਟੌਮ ਕਰੂਜ਼ ਤੋਂ ਲੈ ਕੇ ਜਸਟਿਨ ਬੀਬਰ ਤੱਕ, ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਵੀ ਇਨ੍ਹਾਂ ਸਟਾਰਸ ਕੋਲ ਨਹੀਂ ਆਪਣਾ ਫੋਨ


ਪਰ ਦੂਸਰੇ ਭਾਗ 'ਚ ਜਸਵਿੰਦਰ ਭੱਲਾ ਤੋਂ ਇਲਾਵਾ ਬਾਕੀ ਸਾਰੀ ਕਾਸਟ ਨਵੀਂ ਹੈ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜੋ ਕਿ 2020 'ਚ ਰਿਲੀਜ਼ ਕੀਤੀ ਜਾਣੀ ਸੀ ਪਰ ਕੋਰੋਨਾ ਦੇ ਕਾਰਨ ਫਿਲਮ ਹੁਣ 27 ਅਗਸਤ ਨੂੰ ਰਿਲੀਜ਼ ਹੋਵੇਗੀ। 


 


 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904