ਪੰਜਾਬੀ ਗਾਇਕ ਰਣਜੀਤ ਬਾਵਾ ਐਲਬਮ ਦੀ ਤਿਆਰੀ ਕਰ ਰਹੇ ਹਨ। ਜਿਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾਏਗਾ। ਰਣਜੀਤ ਬਾਵਾ ਦੀ ਇਹ ਐਲਬਮ ਕਿਸ ਥੀਮ 'ਤੇ ਅਧਾਰਿਤ ਹੋਵੇਗੀ ਅਜੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਇਕ ਗੱਲ ਤੈਅ ਹੈ ਕਿ ਐਲਬਮ ਕਾਫੀ ਖਾਸ ਹੋਣ ਵਾਲੀ ਹੈ। ਰਣਜੀਤ ਬਾਵਾ ਨੇ ਆਪਣੀ ਤਸਵੀਰ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ, "ਐਲਬਮ ਆ ਰਹੀ ਹੈ।"

 


 

ਕਿਸਾਨ ਅੰਦੋਲਨ ਨੂੰ ਤਕਰੀਬਨ 110 ਦਿਨ ਤੋਂ ਉਪਰ ਹੋ ਗਏ ਹਨ। ਜਿਸ 'ਚ ਹੌਸਲਾ ਆਵਾਜਾਈ ਤੇ ਸਪੌਰਟ ਲਈ ਪੰਜਾਬੀ ਗਾਇਕ ਨੇ ਕੋਈ ਕਸਰ ਨਹੀਂ ਛੱਡੀ ਹੈ।  ਭਾਵੇਂ ਉਹ ਗੀਤ ਰਾਹੀਂ ਹੋਵੇ ਜਾਂ ਅੰਦੋਲਨ 'ਚ ਹਿੱਸਾ ਲੈਣ ਦੀ। 

 


 

ਰਣਜੀਤ ਬਾਵਾ ਨੇ ਵੀ ਕਿਸਾਨ ਅੰਦੋਲਨ 'ਚ ਪੂਰਾ ਯੋਗਦਾਨ ਦਿੱਤਾ ਹੈ। ਇਕ ਤੋਂ ਬਾਅਦ ਇਕ ਗੀਤ ਕਿਸਾਨਾਂ ਲਈ ਰਣਜੀਤ ਬਾਵਾ ਨੇ ਰਿਲੀਜ਼ ਕੀਤੇ ਹਨ। ਹੁਣ ਦੇਖਣਾ ਹੋਵੇਗਾ ਕਿ ਰਣਜੀਤ ਬਾਵਾ ਦੀ ਨਵੀਂ ਐਲਬਮ 'ਚ ਕਿਸ ਤਰ੍ਹਾਂ ਦਾ ਕੰਟੈਂਟ ਦਰਸ਼ਕਾਂ ਨੂੰ ਸੁਣਨ ਨੂੰ ਮਿਲੇਗਾ। ਬਾਕੀ ਰਣਜੀਤ ਬਾਵਾ ਦੀ ਐਲਬਮ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ।