ਮੁੰਬਈ: ਮੁੰਬਈ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੋਮ ਗਾਰਡ ਵਿਭਾਗ ਭੇਜ ਦਿੱਤਾ ਗਿਆ ਹੈ। ਹੇਮੰਤ ਨਾਗਰੇਲ ਨੂੰ ਉਨ੍ਹਾਂ ਦੀ ਥਾਂ ਮੁੰਬਈ ਪੁਲਿਸ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।


ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਰਾਠੀ ਵਿੱਚ ਕੀਤੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਕਿਹਾ, "ਸਰਕਾਰ ਦਾ ਇੱਕ ਵੱਡਾ ਫੈਸਲਾ। ਹੇਮੰਤ ਨਾਗਰਾਲੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ। ਰਜਨੀਸ਼ ਸੇਠ ਨੂੰ ਮਹਾਰਾਸ਼ਟਰ ਪੁਲਿਸ ਦੇ ਡੀਜੀਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪਰਮਬੀਰ ਸਿੰਘ ਦੀ ਹੋਮ ਗਾਰਡਾਂ ਦੀ ਜ਼ਿੰਮੇਵਾਰੀ ਹੈ।"


ਦੱਸ ਦੇਈਏ ਕਿ ਐਂਟੀਲੀਆ ਕੇਸ ਵਿੱਚ ਮੁੰਬਈ ਪੁਲਿਸ ਅਧਿਕਾਰੀ ਸਚਿਨ ਵਾਜੇ ਦੀ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਪਰਮਬੀਰ ਸਿੰਘ ‘ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਉਸ ਨੂੰ ਹਟਾਏ ਜਾਣ ਦੀਆਂ ਅਟਕਲਾਂ ਸੀ।


ਪਰਮਬੀਰ ਸਿੰਘ ਨੇ ਮੰਗਲਵਾਰ ਰਾਤ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਮੁਲਾਕਾਤ ਕੀਤੀ। ਐਨਆਈਏ ਨੇ ਪਿਛਲੇ ਮਹੀਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਕਾਰਮੀਚੇਲ ਰੋਡ 'ਤੇ ਵਿਸਫੋਟਕ ਨਾਲ ਭਰੀ ਐਸਯੂਵੀ ਦੀ ਬਰਾਮਦਗੀ ਸਬੰਧੀ ਸਹਾਇਕ ਪੁਲਿਸ ਕਮਿਸ਼ਨਰ ਸਣੇ ਅਪਰਾਧ ਸ਼ਾਖਾ ਦੇ ਸੱਤ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਹਨ।


ਸੋਮਵਾਰ ਨੂੰ ਐਨਆਈਏ ਨੇ ਫੜੇ ਗਏ ਪੁਲਿਸ ਅਧਿਕਾਰੀ ਸਚਿਨ ਵਾਜੇ ਦੇ ਦਫਤਰ ਦੀ ਤਲਾਸ਼ੀ ਲਈ। ਇੰਨਾ ਹੀ ਨਹੀਂ, ਐਨਆਈਏ ਨੇ ਮੰਗਲਵਾਰ ਦੇਰ ਰਾਤ ਕਿਹਾ ਕਿ ਉਸ ਨੇ ਮਰਸਡੀਜ਼ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਨੂੰ ਵਾਜੇ ਇਸਤੇਮਾਲ ਕਰਦੇ ਸੀ। ਕਾਰ ਚੋਂ ਪੰਜ ਲੱਖ ਰੁਪਏ ਵੀ ਬਰਾਮਦ ਹੋਏ ਹਨ।


ਇਸ ਮਾਮਲੇ ਵਿੱਚ 13 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀ ਸਚਿਨ ਵਾਜੇ ਸ਼ਹਿਰ ਦੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਸੀਆਈਯੂ ਨਾਲ ਜੁੜਿਆ ਹੋਇਆ ਸੀ। ਬ੍ਰਾਂਚ ਆਫ਼ਿਸ ਦੱਖਣੀ ਮੁੰਬਈ ਵਿਚ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਵਿਹੜੇ ਵਿਚ ਸਥਿਤ ਹੈ।


ਇਹ ਵੀ ਪੜ੍ਹੋ: T20 Ticket refund: ਭਾਰਤ-ਇੰਗਲੈਂਡ ਵਿਚਾਲੇ ਬਾਕੀ ਤਿੰਨ ਟੀ-20 ਮੈਚਾਂ ਦੇ ਟਿਕਟ ਰਿਫੰਡ ਬਾਰੇ ਜੀਸੀਏ ਤੇ BCCI ਨੇ ਲਿਆ ਵੱਡਾ ਫ਼ੈਸਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904