ਅਹਿਮਦਾਬਾਦ: ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀਸੀਏ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨਾਲ ਚਰਚਾ ਕਰਨ ਤੋਂ ਬਾਅਦ ਭਾਰਤ ਤੇ ਇੰਗਲੈਂਡ ਵਿਚਾਲੇ 16, 18 ਤੇ 20 ਮਾਰਚ ਦੇ ਟੀ-20 ਮੈਚਾਂ ਲਈ ਟਿਕਟਾਂ ਦੀ ਵਾਪਸੀ ਪ੍ਰਕਿਰਿਆ ਬੁੱਧਵਾਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤ ਤੇ ਇੰਗਲੈਂਡ ਵਿਚਾਲੇ ਨਰਿੰਦਰ ਮੋਦੀ ਸਟੇਡੀਅਮ 'ਚ ਪੰਜ ਮੈਚਾਂ ਦੀ ਟੀ20 ਲੜੀ ਖੇਡੀ ਜਾ ਰਹੀ ਹੈ ਜਿਸ 'ਚ 50 ਫ਼ੀਸਦੀ ਦਰਸ਼ਕਾਂ ਨੂੰ ਪਹਿਲਾਂ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਸੀ, ਪਰ ਗੁਜਰਾਤ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜੀਸੀਏ ਤੇ ਬੀਸੀਸੀਆਈ ਨੇ ਤਿੰਨ ਮੈਚ ਬਗੈਰ ਦਰਸ਼ਕ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਜੀਸੀਏ ਅਤੇ ਬੀਸੀਸੀਆਈ ਨੇ ਪੂਰਾ ਰਿਫੰਡ ਦੇਣ ਦਾ ਫ਼ੈਸਲਾ ਕੀਤਾ ਹੈ।
ਜੀਸੀਏ ਦੇ ਮੀਤ ਪ੍ਰਧਾਨ ਧਨਰਾਜ ਨੱਥਵਾਨੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, "ਜੀਸੀਏ ਨੇ ਰਿਫੰਡ ਦੀ ਪ੍ਰਕਿਰਿਆ 17 ਮਾਰਚ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ 22 ਮਾਰਚ ਤਕ ਪੂਰਾ ਹੋ ਜਾਵੇਗਾ। ਆਨਲਾਈਨ ਅਤੇ ਆਫ਼ਲਾਈਨ ਬੁੱਕ ਕੀਤੀਆਂ ਟਿਕਟਾਂ ਦੇ ਪੈਸੇ ਵਾਪਸ ਕੀਤੇ ਜਾਣਗੇ।"
ਜੇ ਟਿਕਟ ਆਨਲਾਈਨ ਬੁੱਕ ਕੀਤੀ ਗਈ ਹੈ ਤਾਂ ਟਿਕਟ ਦਾ ਪੈਸਾ ਉਨ੍ਹਾਂ ਦੇ ਖਾਤੇ 'ਚ ਭੇਜ ਦਿੱਤਾ ਜਾਵੇਗਾ, ਜਿਸ ਅਕਾਊਂਟ ਤੋਂ ਉਨ੍ਹਾਂ ਨੇ ਬੁਕਿੰਗ ਕੀਤੀ ਸੀ। ਇਸ ਦੀ ਪ੍ਰਕਿਰਿਆ 17 ਮਾਰਚ ਸ਼ਾਮ 3 ਵਜੇ ਤੋਂ 22 ਮਾਰਚ ਸ਼ਾਮ 4 ਵਜੇ ਤਕ ਚੱਲੇਗੀ।
ਜਿਨ੍ਹਾਂ ਨੇ ਆਫ਼ਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਲਈ ਰਿਫੰਡ ਪ੍ਰਕਿਰਿਆ 18 ਤੋਂ 22 ਮਾਰਚ ਤਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਚੱਲੇਗੀ। ਆਫ਼ਲਾਈਨ ਟਿਕਟਾਂ ਦਾ ਰਿਫੰਡ ਨਰਿੰਦਰ ਮੋਦੀ ਸਟੇਡੀਅਮ ਦੇ ਗੇਟ ਨੰਬਰ-1 ਦੇ ਬਾਕਸ ਆਫਿਸ 'ਚ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਆਪਣੇ ਪਸੰਦੀਦਾ 'ਸਮੋਸਾ' ਨੂੰ ਤਰਸ ਰਿਹਾ Hrithik Roshan, ਸ਼ੇਅਰ ਕੀਤੀ ਪੋਸਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904