ਅਹਿਮਦਾਬਾਦ: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਤੀਜੇ ਟੀ20 ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੂੰ ਭਾਰਤ ਵੱਲੋਂ 157 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਇੰਗਲੈਂਡ ਨੇ 18.2 ਓਵਰਾਂ 'ਚ ਹਾਸਲ ਕਰ ਲਿਆ। ਮਹੱਤਵਪੂਰਨ ਗੱਲ ਇਹ ਹੈ ਕਿ ਮੈਚ 'ਚ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਬੱਲੇਬਾਜ਼ ਕੇਐਲ ਰਾਹੁਲ ਕੁਝ ਨਹੀਂ ਕਰ ਸਕੇ ਤੇ ਉਹ ਦੂਜੇ ਮੈਚ 'ਚ ਖਾਤਾ ਖੋਲ੍ਹਣ 'ਚ ਅਸਫਲ ਰਹੇ। ਇਸ ਲੜੀ ਦੇ ਪਹਿਲੇ ਮੈਚ '1 ਦੌੜ ਬਣਾ ਕੇ ਆਊਟ ਹੋਏ ਕੇਐਲ ਰਾਹੁਲ ਦੂਜੇ ਮੈਚ 'ਚ ਇੱਕ ਵੀ ਦੌੜ ਨਹੀਂ ਬਣਾ ਸਕੇ।


ਵਿਰਾਟ ਕੋਹਲੀ ਨੇ ਕੇ.ਐਲ. ਰਾਹੁਲ ਨੂੰ 'ਚੈਂਪੀਅਨ ਪਲੇਅਰ' ਕਿਹਾ


ਰਾਹੁਲ ਦੇ ਫ਼ਾਰਮ 'ਚ ਨਾ ਹੋਣ ਦਾ ਅਸਰ ਟੀ-20 ਲੜੀ 'ਚ ਭਾਰਤੀ ਟੀਮ ਉੱਤੇ ਪੈ ਰਿਹਾ ਹੈ ਅਤੇ ਰਾਹੁਲ ਦਾ ਮਾੜਾ ਪ੍ਰਦਰਸ਼ਨ ਟੀਮ ਲਈ ਮੁਸ਼ਕਲਾਂ ਵੀ ਖੜ੍ਹੀਆਂ ਕਰ ਰਿਹਾ ਹੈ। ਇਸ ਸਭ ਦੇ ਬਾਵਜੂਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਕੇਐਲ ਰਾਹੁਲ ਦਾ ਪੂਰਾ ਸਮਰਥਨ ਕਰ ਰਹੇ ਹਨ। ਕਪਤਾਨ ਕੋਹਲੀ ਦਾ ਮੰਨਣਾ ਹੈ ਕਿ ਬੱਲੇਬਾਜ਼ ਕੇਐਲ ਰਾਹੁਲ ਟੀ-20 ਕ੍ਰਿਕਟ ''ਚੈਂਪੀਅਨ ਖਿਡਾਰੀ' ਹੈ ਤੇ ਰੋਹਿਤ ਸ਼ਰਮਾ ਦੇ ਨਾਲ ਭਾਰਤ ਦੇ ਪ੍ਰਮੁੱਖ ਬੱਲੇਬਾਜ਼ਾਂ 'ਚੋਂ ਇੱਕ ਹੈ।


ਵਿਰਾਟ ਕੋਹਲੀ ਨੇ ਕੇਐਲ ਰਾਹੁਲ ਦਾ ਸਮਰਥਨ ਕੀਤਾ


ਕੇਐਲ ਰਾਹੁਲ ਦਾ ਸਮਰਥਨ ਕਰਨ 'ਤੇ ਪੈਦਾ ਹੋਏ ਸਵਾਲਾਂ ਉੱਤੇ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ, "ਕੁਝ ਮੈਚ ਪਹਿਲਾਂ ਮੈਂ ਮਾੜੇ ਫ਼ਾਰਮ ਵਿੱਚੋਂ ਲੰਘ ਰਿਹਾ ਸੀ। ਰਾਹੁਲ ਇਕ ਚੈਂਪੀਅਨ ਖਿਡਾਰੀ ਹੈ। ਜੇ ਤੁਸੀਂ ਪਿਛਲੇ 2-3 ਸਾਲਾਂ ਵਿਚ ਉਸ ਦੇ ਅੰਕੜਿਆਂ 'ਤੇ ਨਜ਼ਰ ਮਾਰੋ ਤਾਂ ਉਹ ਟੀ20 'ਚ ਸ਼ਾਇਦ ਕਿਸੇ ਹੋਰ ਤੋਂ ਵਧੀਆ ਹੈ ਅਤੇ ਅਸੀਂ ਭਵਿੱਖ 'ਚ ਵੀ ਉਸ ਤੋਂ ਪਾਰੀ ਦੀ ਸ਼ੁਰੂਆਤ ਕਰਾਵਾਂਗੇ। ਉਹ ਰੋਹਿਤ ਸ਼ਰਮਾ ਦੇ ਨਾਲ ਸਾਡਾ ਸਲਾਮੀ ਬੱਲੇਬਾਜ਼ ਬਣਿਆ ਰਹੇਗਾ। ਟੀ20 ਸਹਿਜ਼ਤਾ ਵਾਲੀ ਖੇਡ ਹੈ। ਜੇਕਰ ਤੁਹਾਡੇ ਬੱਲੇ ਤੋਂ ਕੁਝ ਸ਼ਾਟ ਨਿਕਲ ਜਾਣ ਤਾਂ ਸਭ ਕੁਝ ਨੋਰਮਲ ਹੋ ਜਾਂਦਾ ਹੈ।


ਪਹਿਲੀ ਵਾਰ ਟੀ20 'ਚ ਖ਼ਰਾਬ ਫ਼ਾਰਮ 'ਚ ਹਨ ਕੇ.ਐਲ. ਰਾਹੁਲ


ਦੱਸ ਦੇਈਏ ਕਿ ਕੇਐਲ ਰਾਹੁਲ ਦੇ ਕਰੀਅਰ ਦਾ ਇਹ ਪਹਿਲਾ ਮੌਕਾ ਹੈ ਜਦੋਂ ਉਹ ਟੀ20 ਲੜੀ 'ਚ ਮਾੜੇ ਫ਼ਾਰਮ 'ਚੋਂ ਲੰਘ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਰਨ ਦੀ ਵੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਸਭ ਦੇ ਬਾਵਜੂਦ ਕਪਤਾਨ ਕੋਹਲੀ ਉਨ੍ਹਾਂ ਨੂੰ ਟੀ20 ਦਾ ਵੱਡਾ ਖਿਡਾਰੀ ਮੰਨਦੇ ਹਨ।


ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਤਿਆਰੀ 'ਚ ਜੁਟੇ ਕਿਸਾਨ, ਜਾਣੋ ਅਗਲੀ ਰਣਨੀਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904