ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਦੇ ਸਦਰ ਬਾਜ਼ਾਰ ਇਲਾਕੇ 'ਚ ਘਰਾਂ ਦੇ ਬਾਹਰੋਂ ਔਰਤਾਂ ਦੇ ਅੰਡਰ ਗਾਰਮੈਂਟਸ ਚੋਰੀ ਦੀਆਂ ਕੁਝ ਘਟਨਾਵਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਹੁਣ ਤਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਅਪਰਾਧ ਕਬੂਲ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਦਾ ਇਹ ਹੀ ਕਹਿਣਾ ਹੈ ਕਿ ਗਲਤ ਮਾਨਸਿਕਤਾ ਕਾਰਨ ਮੁਲਜ਼ਮ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।


 


ਸੀਸੀਟੀਵੀ ਕੈਮਰੇ 'ਚ ਕੈਦ ਹੋਈ ਵਾਰਦਾਤ


ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੇਰਠ ਦੇ ਥਾਣਾ ਸਦਰ ਖੇਤਰ 'ਚ ਔਰਤਾਂ ਦੇ ਕੱਪੜੇ, ਜੋ ਸੁੱਕਣ ਲਈ ਘਰਾਂ ਤੋਂ ਬਾਹਰ ਟੰਗੇ ਹੁੰਦੇ ਸਨ, ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਇਲਾਕਾ ਵਾਸੀ ਇਸ ਗੱਲ ਤੋਂ ਚਿੰਤਤ ਸਨ ਕਿ ਅਜਿਹੀਆਂ ਘਟਨਾਵਾਂ ਕੌਣ ਕਰ ਰਿਹਾ ਹੈ।


 


ਪਿਛਲੇ ਸ਼ੁੱਕਰਵਾਰ ਸਦਰ ਖੇਤਰ 'ਚ ਹੀ ਅੰਡਰ ਗਾਰਮੈਂਟਸ ਚੋਰੀ ਦੀ ਘਟਨਾ ਉੱਥੇ ਲੱਗੇ ਕੁਝ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਔਰਤਾਂ ਦੇ ਕੱਪੜੇ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਲੋਕਾਂ ਨੇ ਦੋਸ਼ ਲਾਇਆ ਸੀ ਕਿ ਇਕ ਵਿਸ਼ੇਸ਼ ਫਿਰਕੇ ਦੇ ਦੋ ਨੌਜਵਾਨ ਔਰਤਾਂ ਦੇ ਅੰਡਰ ਗਾਰਮੈਂਟਸ ਚੋਰੀ ਕਰਦੇ ਹਨ ਤੇ ਫਰਾਰ ਹੋ ਜਾਂਦੇ ਹਨ।


 


ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ


ਪੁਲਿਸ ਨੂੰ ਮਿਲੀ ਸੀਸੀਟੀਵੀ ਦੀਆਂ ਦੋ ਘਟਨਾਵਾਂ 'ਚ ਮੁਲਜ਼ਮ ਚੋਰੀ ਕਰਦੇ ਸਾਫ਼ ਨਜ਼ਰ ਵੀ ਆ ਰਹੇ ਸਨ। ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕਰਕੇ ਸੀਸੀਟੀਵੀ ਦੇ ਅਧਾਰ 'ਤੇ ਰੋਮੀਨ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਦੋ ਦਿਨ ਪਹਿਲਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ।


 


ਇਸ ਤੋਂ ਬਾਅਦ ਪੁਲਿਸ ਨੇ ਸੋਤੀਗੰਜ ਦੇ ਰਹਿਣ ਵਾਲੇ ਅਕਾਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਅੱਕਾਸ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਹੇ ਸਨ ਤੇ ਹੁਣ ਤਕ ਲਗਪਗ ਦਰਜਨ ਭਰ ਚੋਰੀਆਂ ਕਰ ਚੁੱਕੇ ਹਨ।


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904