ਉਰਵਸ਼ੀ 'ਤੇ ਆਇਆ ਹੁਣ ਸਲਮਾਨ ਦਾ ਦਿਲ ?
ਏਬੀਪੀ ਸਾਂਝਾ | 08 Nov 2016 06:10 PM (IST)
ਮੁੰਬਈ: ਸਲਮਾਨ ਖਾਨ ਹੁਣ ਯੂਲੀਆ ਨੂੰ ਛੱਡ ਉਰਵਸ਼ੀ ਨਾਲ ਦਿਲ ਜੋੜ ਬੈਠੇ ਹਨ। ਖਬਰਾਂ ਦੀ ਮੰਨੀਏ ਤਾਂ ਉਰਵਸ਼ੀ ਰੌਟੇਲਾ ਦਾ ਸਲਮਾਨ ਦੇ ਘਰ ਆਉਣਾ-ਜਾਣਾ ਖੂਬ ਵਧ ਗਿਆ ਹੈ। ਉਹ ਵੀ ਉਦੋਂ ਦਾ ਜਦੋਂ ਦੀ ਯੂਲੀਆ ਸਲਮਾਨ ਨੂੰ ਛੱਡ ਰੋਮਾਨੀਆ ਗਈ ਹੈ। ਇਹ ਵੀ ਹੋ ਸਕਦਾ ਹੈ ਕਿ ਉਰਵਸ਼ੀ ਕੰਮ ਦੇ ਸਿਲਸਿਲੇ ਵਿੱਚ ਸਲਮਾਨ ਨੂੰ ਮਿਲ ਰਹੀ ਹੋਵੇ ਪਰ ਨਾਲ ਹੀ ਦੋਹਾਂ ਵਿਚਾਲੇ ਰੋਮੈਂਸ ਦੇ ਵੀ ਖੂਬ ਚਰਚੇ ਹੋ ਰਹੇ ਹਨ। ਦਰਅਸਲ ਯੂਲੀਆ ਨੂੰ ਵੀਜ਼ੇ ਦੀ ਦਿੱਕਤ ਕਰਕੇ ਵਾਪਸ ਰੋਮਾਨੀਆ ਜਾਣਾ ਪਿਆ ਹੈ। ਇਸ ਕਰਕੇ ਉਹ ਸਲਮਾਨ ਨਾਲ ਸਮਾਂ ਨਹੀਂ ਬਿਤਾ ਪਾ ਰਹੀ। ਇਸੇ ਗੱਲ ਦਾ ਫਾਇਦਾ ਉਰਵਸ਼ੀ ਰੌਟੇਲਾ ਉਠਾ ਰਹੀ ਹੈ। ਉਰਵਸ਼ੀ ਤੋਂ ਪਹਿਲਾਂ ਸਲਮਾਨ ਜ਼ਰੀਨ ਖਾਨ ਤੇ ਡੇਜ਼ੀ ਸ਼ਾਹ ਨੂੰ ਵੀ ਕੰਮ ਵਿੱਚ ਕਾਫੀ ਮਦਦ ਕਰ ਚੁੱਕੇ ਹਨ।