Veteran Actress Sulochna Died: 40 ਤੋਂ 50 ਦੇ ਦਹਾਕੇ ਦੀ ਦਿੱਗਜ ਅਦਾਕਾਰਾ ਸੁਲੋਚਨਾ ਦਾ ਅੱਜ 4 ਜੂਨ ਨੂੰ ਦਿਹਾਂਤ ਹੋ ਗਿਆ। ਅਦਾਕਾਰਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਹਾਲ ਹੀ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਅਦਾਕਾਰਾ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ। ਸਾਹ ਲੈਣ ਵਿੱਚ ਤਕਲੀਫ਼ ਅਤੇ ਉਮਰ ਨਾਲ ਜੁੜੀਆਂ ਬਿਮਾਰੀਆਂ ਕਾਰਨ ਉਨ੍ਹਾਂ ਦੀ ਸਿਹਤ ਅਕਸਰ ਖ਼ਰਾਬ ਰਹਿੰਦੀ ਸੀ।


ਪਹਿਲਾਂ ਵੀ ਇਦਾਂ ਹੋਈ ਸੀ ਤਬੀਅਤ ਖ਼ਰਾਬ


ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ। ਹੁਣ ਇਕ ਵਾਰ ਫਿਰ ਜਦੋਂ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ ਤਾਂ ਸੁਲੋਚਨਾ ਨੂੰ ਮੁੰਬਈ ਦੇ ਸੁਸ਼ਰਿਸ਼ਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।


ਭਲਕੇ ਹੋਵੇਗਾ ਅੰਤਿਮ ਸਸਕਾਰ


ਸੁਲੋਚਨਾ ਦੀ ਬੇਟੀ ਕੰਚਨ ਘਨੇਕਰ ਨੇ ਏਬੀਪੀ ਨਿਊਜ਼ ਨੂੰ ਫ਼ੋਨ 'ਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਕੱਲ੍ਹ ਮਸ਼ਹੂਰ ਅਦਾਕਾਰਾ ਸੁਲੋਚਨਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪ੍ਰਭਾਦੇਵੀ ਸਥਿਤ ਉਨ੍ਹਾਂ ਦੇ ਘਰ ਰੱਖਿਆ ਜਾਵੇਗਾ। ਫਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਿਵਾਜੀ ਪਾਰਕ ਸਥਿਤ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Ammy Virk: ਐਮੀ ਵਿਰਕ ਨਹੀਂ ਰਣਜੀਤ ਬਾਵਾ ਸੀ ਫਿਲਮ 'ਸੁਫਨਾ' ਦੀ ਪਹਿਲੀ ਪਸੰਦ, ਜਾਣੋ ਕਿਉਂ ਨਹੀਂ ਬਣ ਸਕੇ ਜਗਜੀਤ


ਅਦਾਕਾਰਾ ਨੂੰ ਰੱਖਿਆ ਗਿਆ ਵੈਂਟੀਲੇਟਰ ‘ਤੇ


ਸੁਲੋਚਨਾ ਦੀ ਬੇਟੀ ਨੇ ਜਾਣਕਾਰੀ ਦਿੱਤੀ ਸੀ ਕਿ ਸ਼ਨੀਵਾਰ ਨੂੰ ਸੁਲੋਚਨਾ ਦੀ ਸਿਹਤ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਇਸ ਕਾਰਨ ਉਸ ਨੂੰ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਸੀ। 3 ਹਫਤੇ ਪਹਿਲਾਂ ਵੀ ਉਨ੍ਹਾਂ ਦੀ ਸਿਹਤ ਇਸੇ ਤਰ੍ਹਾਂ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਹ ਠੀਕ ਹੋ ਗਈ। ਇਸ ਤੋਂ ਬਾਅਦ ਉਹ ਆਰਾਮ ਨਾਲ ਘਰ ਆ ਗਈ। ਪਰ ਇਸ ਵਾਰ ਅਜਿਹਾ ਨਹੀਂ ਹੋ ਸਕਿਆ।


ਤੁਹਾਨੂੰ ਦੱਸ ਦਈਏ, ਸੁਲੋਚਨਾ ਮਰਾਠੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਦੀ ਸਿਨੇਮਾ 'ਚ ਵੀ ਆਪਣੀ ਖਾਸ ਪਛਾਣ ਬਣਾਈ ਸੀ। ਅਦਾਕਾਰਾ ਨੇ ਦੇਵਾਨੰਦ ਤੋਂ ਲੈ ਕੇ ਰਾਜੇਸ਼ ਖੰਨਾ ਤੱਕ ਦੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਉਹ ਹਿੰਦੀ ਸਿਨੇਮਾ ਵਿੱਚ ਸਿਤਾਰਿਆਂ ਦੀ ਮਾਂ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਹ ਕਈ ਫਿਲਮਾਂ 'ਚ ਸਹਾਇਕ ਭੂਮਿਕਾਵਾਂ 'ਚ ਵੀ ਨਜ਼ਰ ਆਈ। ਅਦਾਕਾਰਾ 40 ਦੇ ਦਹਾਕੇ ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਸਰਗਰਮ ਹੋ ਗਈ ਸੀ। ਉਨ੍ਹਾਂ ਨੇ ਹਿੰਦੀ ਸਿਨੇਮਾ ਵਿੱਚ 250 ਤੋਂ ਵੱਧ ਫਿਲਮਾਂ ਕੀਤੀਆਂ ਸਨ।


ਇਹ ਵੀ ਪੜ੍ਹੋ: Jasmine Sandlas: ਜੈਸਮੀਨ ਸੈਂਡਲਾਸ ਦਾ ਪਰਿਵਾਰ ਨਾਲ ਦੇਖੋ ਮਜ਼ੇਦਾਰ ਵੀਡੀਓ, ਭੈਣ ਰੋਸਲੀਨ ਤੇ ਮਾਂ ਸਣੇ ਭਰਾ ਵੀ ਆਇਆ ਨਜ਼ਰ