ਵਿਦਿਆ ਹੋਈ ਡੇਂਗੂ ਦੀ ਸ਼ਿਕਾਰ
ਏਬੀਪੀ ਸਾਂਝਾ | 17 Sep 2016 03:44 PM (IST)
ਅਦਾਕਾਰਾ ਵਿਦਿਆ ਬਾਲਨ ਦੇ ਫੈਨਜ਼ ਲਈ ਬੁਰੀ ਖਬਰ ਹੈ। ਵਿਦਿਆ ਨੂੰ ਡੇਂਗੂ ਹੋ ਗਿਆ ਹੈ। ਹਾਲ ਹੀ ਵਿੱਚ ਅਮਰੀਕਾ ਤੋਂ ਪਰਤੀ ਵਿਦਿਆ ਅਗਲੇ ਦਸ ਦਿਨਾਂ ਲਈ ਰੈਸਟ 'ਤੇ ਹੈ। ਵਿਦਿਆ ਅਮਰੀਕਾ ਵਿੱਚ ਆਪਣੀ ਫਿਲਮ 'ਕਹਾਣੀ 2' ਦੀ ਸ਼ੂਟਿੰਗ ਕਰਕੇ ਪਰਤੀ ਹੈ। ਵਿਦਿਆ ਵੈਸੇ ਹੀ ਕਾਫੀ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਹੈ ਅਤੇ ਹੁਣ ਇਹ ਬਿਮਾਰੀ। ਉਮੀਦ ਹੈ ਵਿਦਿਆ ਜਲਦੀ ਠੀਕ ਹੋ ਜਾਵੇਗੀ। 'ਕਹਾਣੀ 2' ਤੋਂ ਇਲਾਵਾ ਵਿਦਿਆ ਸ੍ਰੀਜੀਤ ਮੁਖਰਜੀ ਦੀ ਫਿਲਮ 'ਬੇਗਮ ਜਾਨ' ਵਿੱਚ ਵੀ ਨਜ਼ਰ ਆਵੇਗੀ।