ਸ਼ਾਹਰੁਖ ਦੀ ਬੇਟੀ ਕਰ ਰਹੀ ਰੋਟੀ-ਟੁੱਕ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 12 Jan 2018 04:19 PM (IST)
ਨਵੀਂ ਦਿੱਲੀ: ਵੱਡੇ ਕਲਾਕਾਰਾਂ ਦੇ ਬੱਚੇ ਅਕਸਰ ਸੁਰਖੀਆਂ 'ਚ ਛਾਏ ਰਹਿੰਦੇ ਹਨ। ਅੱਜਕੱਲ੍ਹ ਕਿੰਗ ਖਾਨ ਦੀ ਲਾਡਲੀ ਸੁਹਾਨਾ ਖਾਨ ਆਪਣੇ ਸਟਾਇਲ ਤੇ ਆਪਣੀ ਨਵੀਂ-ਨਵੀਂ ਐਕਟਿਵਿਟੀ ਨੂੰ ਲੈ ਕੇ ਖਬਰਾਂ 'ਚ ਰਹਿੰਦੀ ਹੈ। ਸੁਹਾਨਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋ ਰਹੀ ਹੈ। ਇਸ 'ਚ ਸੁਹਾਨਾ ਕੁਕਿੰਗ ਕਰਦੀ ਨਜ਼ਰ ਆ ਰਹੀ ਹੈ। ਹੁਣ ਸੁਹਾਨਾ ਕੀ ਬਣਾ ਰਹੀ ਹੈ, ਇਹ ਤਾਂ ਦੱਸਿਆ ਨਹੀਂ ਜਾ ਸਕਦਾ ਪਰ ਇਸ ਦੌਰਾਨ ਸਿੰਪਲ ਅੰਦਾਜ਼ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। https://www.instagram.com/p/BdzYkXalx5R/ ਕੁਝ ਦਿਨ ਪਹਿਲਾਂ ਹੀ ਸੁਹਾਨਾ ਦੀ ਕੁਝ ਬੇਹੱਦ ਖਾਸ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਕਿਸੇ ਬਾਲੀਵੁਡ ਸਟਾਰ ਤੋਂ ਘੱਟ ਨਹੀਂ ਲੱਗ ਰਹੀ ਸੀ। ਇਹ ਤਸਵੀਰਾਂ ਸੁਹਾਨਾ ਦੀ ਕਜ਼ਨ ਸਿਸਟਰ ਦੀ ਸ਼ਾਦੀ ਦੀਆਂ ਦੱਸੀਆਂ ਜਾ ਰਹੀਆਂ ਹਨ। ਦਿੱਲੀ 'ਚ ਹੋਈ ਇਸ ਸ਼ਾਦੀ 'ਚ ਸੁਹਾਨਾ ਮੰਮੀ ਗੌਰੀ ਖਾਨ ਤੇ ਪਾਪਾ ਸ਼ਾਹਰੁਖ ਖਾਨ ਦੇ ਨਾਲ ਪੁੱਜੇ ਸਨ। ਇਸ ਸ਼ਾਦੀ 'ਚ ਸੁਹਾਨਾ ਨੇ ਖੂਬ ਮਸਦੀ ਕੀਤੀ ਤੇ ਵਿਆਹ ਦੀਆਂ ਰਸਮਾਂ 'ਚ ਹਿੱਸਾ ਲਿਆ। ਕਿਸੇ ਤਸਵੀਰ 'ਚ ਉਹ ਹੱਥਾਂ 'ਚ ਮਹਿੰਦੀ ਲਾਈ ਨਜ਼ਰ ਆਈ ਤੇ ਕਿਸੇ 'ਚ ਮਾਂ ਗੌਰੀ ਖਾਨ ਦੇ ਨਾਲ ਪੋਜ਼ ਦਿੰਦੇ। https://www.instagram.com/p/BduXQgwFsWt/ ਪਿਛਲੇ ਦਿਨੀਂ ਇਹ ਵੀ ਚਰਚਾ ਰਹੀ ਕਿ ਸੁਹਾਨਾ ਆਪਣੇ ਪਿਓ ਸ਼ਾਹਰੁਖ ਖਾਨ ਨਾਲ ਬੌਲੀਵੁੱਡ 'ਚ ਐਂਟਰੀ ਕਰ ਰਹੀ ਹੈ। ਖੁਦ ਸ਼ਾਹਰੁਖ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਸੁਹਾਨਾ ਦੀ ਫਿਲਮਾਂ 'ਚ ਦਿਲਚਸਪੀ ਹੈ। https://www.instagram.com/p/BdfYl5JFPUA/ https://www.instagram.com/p/BdJ-giPl0Zt/ https://www.instagram.com/p/Bc4uuB4FlK-/ https://www.instagram.com/p/BdxliJnFQd3/