ਨਵੀਂ ਦਿੱਲੀ- 'ਰੇਸ-3' ਦੀ ਸ਼ੂਟਿੰਗ ਤੇ ਹਥਿਆਰ ਲੈਕੇ ਆਏ ਇੱਕ ਵਿਅਕਤੀ ਨਾਲ ਹਫੜਾ-ਦਫੜੀ ਮਚ ਗਈ। ਜਿਸ ਕਾਰਨ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਸ਼ੂਟਿੰਗ ਵਿੱਚ ਹੀ ਛੱਡ ਕੇ ਜਾਣਾ ਪਿਆ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪੁਲਿਸ ਸੈੱਟ 'ਤੇ ਪਹੁੰਚ ਗਈ।


ਪੁਲਿਸ ਨੇ ਸਲਮਾਨ ਖਾਨ ਦੀ ਜਾਨ ਨੂੰ ਖਤਰਾ ਸਮਝ ਕੇ ਫ਼ਿਲਮ ਦੀ ਸ਼ੂਟਿੰਗ ਬੰਦ ਕਰਵਾ ਦਿੱਤੀ ਅਤੇ ਸਲਮਾਨ ਖਾਨ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਘਰ ਪਹੁੰਚਾਇਆ। ਸਲਮਾਨ ਖਾਨ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਸ਼ਡਿਊਲ ਬਾਰੇ ਜਾਣਕਾਰੀ ਜਨਤਕ ਨਾ ਕਰੇ।
ਜ਼ਹਾਲ ਹੀ 'ਚ ਜੋਧਪੁਰ ਦੇ ਇਕ ਗੈਂਗਸਟਰ ਨੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਰਾਜਸਥਾਨ ਦੇ ਗੈਂਗਸਟਰ ਲਾਰੈਂਸ ਵਿਸ਼ਨੋਈ ਨੇ ਜੋਧਪੁਰ ਅਦਾਲਤ 'ਚ ਪੇਸ਼ੀ ਦੇ ਦੌਰਾਨ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।
ਇਸ ਗੈਂਗਸਟਰ ਨੇ ਕਿਹਾ ਸੀ ਕਿ ਉਹ ਸਲਮਾਨ ਖਾਨ ਨੂੰ ਜੋਧਪੁਰ 'ਚ ਹੀ ਮਾਰੇਗਾ। ਇਸ ਦੇ ਚਲਦਿਆਂ ਦੀ 6 ਪੁਲਿਸ ਕਰਮੀਆਂ ਦੁਆਰਾ ਬਾਲੀਵੁੱਡ ਅਦਾਕਾਰ ਨੂੰ ਘਰ ਪਹੁੰਚਾਇਆ ਗਿਆ।