ਨਵੀਂ ਦਿੱਲੀ: ਫਿਲਮ 'ਕੇਸਰੀ' ਵਿੱਚ ਅਦਾਕਾਰਾ ਪਰਿਣੀਤੀ ਚੋਪੜਾ ਅਕਸ਼ੈ ਕੁਮਾਰ ਦੇ ਆਪੋਜ਼ਿਟ ਨਜ਼ਰ ਆਵੇਗੀ। ਫਿਲਮ ਨਿਰਮਾਤਾ ਕਰਨ ਜੌਹਰ ਨੇ ਅੱਜ ਟਵਿੱਟਰ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਕਰਨ ਜੌਹਰ ਨੇ ਟਵਿੱਟਰ 'ਤੇ ਅਭਿਨੇਤਰੀ ਨੂੰ ਟੈਗ ਕਰਦਿਆਂ ਕਿਹਾ, ਫਿਲਮ 'ਕੇਸਰੀ' ਦੀ ਮੁੱਖ ਅਭਿਨੇਤਰੀ ਪਰਿਣੀਤੀ ਚੋਪੜਾ ਹੈ। ਇਹ ਫਿਲਮ 'ਸਾਰਾਗੜ੍ਹੀ' ਯੁੱਧ 'ਤੇ ਅਧਾਰਤ ਹੈ।


https://twitter.com/karanjohar/status/951125195401539585

ਅਕਸ਼ੈ ਨੇ ਵੀ ਕੁਝ ਦਿਨ ਪਹਿਲਾਂ ਆਪਣੀ ਫਿਲਮ 'ਕੇਸਰੀ' ਦਾ ਫਸਟ ਲੁੱਕ ਜਾਰੀ ਕੀਤਾ ਹੈ। ਇਸ ਫਸਟ ਲੁੱਕ ਵਿੱਚ ਅਕਸ਼ੈ ਕੁਮਾਰ ਸਿੱਖ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਅਕਸ਼ੈ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਮੈਂ ਸਨਮਾਨ ਮਹਿਸੂਸ ਕਰ ਰਿਹਾ ਹਾਂ। ਨਵੇਂ ਸਾਲ 2018 ਦੀ ਸ਼ੁਰੂਆਤ ਮੇਰੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਤੇ ਫਿਲਮ ਕੇਸਰੀ ਤੋਂ ਕਰ ਰਿਹਾ ਹਾਂ। ਤੁਹਾਡੀਆਂ ਦੁਵਾਵਾਂ ਤੇ ਪਿਆਰ ਦੀ ਜ਼ਰੂਰਤ ਹਮੇਸ਼ਾਂ ਰਹੇਗੀ।"

https://twitter.com/akshaykumar/status/949168106860982272

ਪਹਿਲਾਂ ਇਸ ਫਿਲਮ ਨਾਲ ਸਲਮਾਨ ਖ਼ਾਨ ਵੀ ਜੁੜਨ ਵਾਲੇ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ। ਇਸ ਗੱਲ ਦਾ ਖੁਲਾਸਾ ਕਰਦਿਆਂ ਅਕਸ਼ੈ ਨੇ ਕਿਹਾ ਸੀ ਕਿ ਇਸ ਫਿਲਮ ਦਾ ਨਾਮ 'ਕੇਸਰੀ' ਹੈ ls ਜਨਵਰੀ ਤੋਂ ਇਹ ਫਿਲਮ ਸ਼ੁਰੂ ਹੋਏਗੀ। ਉਨ੍ਹਾਂ ਕਿਹਾ, "ਅਸੀਂ 'ਪੈਡਮੈਨ' ਦੇ ਰਿਲੀਜ਼ ਹੋਣ ਮਗਰੋਂ ਲਗਾਤਾਰ ਉਸ ਦੀ ਸ਼ੂਟਿੰਗ ਕਰਾਂਗੇ। ਫਿਲਮ ਲਈ ਅਕਸ਼ੈ ਕੁਮਾਰ ਨੇ ਬਤੌਰ ਨਿਰਮਾਤਾ ਕਰਨ ਜੌਹਰ ਨਾਲ ਹੱਥ ਮਿਲਾਇਆ ਹੈ।

ਅਕਸ਼ੈ ਕੁਮਾਰ ਦੀ ਫਿਲਮ 'ਪੈਡਮੈਨ' ਤਾਮਿਲਨਾਡੂ ਅਰੁਣਾਚਲਮ ਮੁਰੂਗਨਨਥਮ ਦੇ ਜੀਵਨ 'ਤੇ ਅਧਾਰਤ ਹੈ। ਉਹ ਪੈਡਮੈਨ ਦੇ ਨਾਮ ਤੋਂ ਮਸ਼ਹੂਰ ਹਨ। ਉਨ੍ਹਾਂ ਨੇ ਘੱਟ ਲਾਗਤ ਵਾਲੇ ਸੈਨੇਟਰੀ ਪੈਡ ਬਣਾਉਣ ਵਾਲੀ ਮਸ਼ੀਨ ਦਾ ਅਵਿਸ਼ਕਾਰ ਕੀਤਾ ਸੀ। ਅਵਿਸ਼ਕਾਰ ਤੋਂ ਬਾਅਦ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਫਿਲਮ ਨੂੰ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 26 ਜਨਵਰੀ 2018 ਨੂੰ ਰਿਲੀਜ਼ ਹੋਵੇਗੀ।